ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿਹਤ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਸਭ ਤੋਂ ਤੇਜ਼ ਗਤੀ ਨਾਲ ਕਰੋਨਾ ਰੋਕੂ ਟੀਕਾਕਰਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਵਿਚ 95 ਦਿਨਾਂ ਵਿਚ 13 ਕਰੋੜ ਲੋਕਾਂ ਨੂੰ ਕਰੋਨਾ ਰੋਕੂ ਟੀਕਾ ਲਗ ਚੁੱਕਿਆ ਹੈ ਜਦਕਿ ਅਮਰੀਕਾ ਵਿਚ 13 ਲੱਖ ਲੋਕਾਂ ਨੂੰ 101 ਦਿਨਾਂ ਵਿਚ ਟੀਕਾ ਲੱਗਿਆ। ਚੀਨ ਨੇ ਇਹ ਅੰਕੜਾ 109 ਦਿਨਾਂ ਵਿਚ ਪੂਰਾ ਕੀਤਾ।