ਭਾਰਤ ’ਚ ਅੱਠ ਚੀਤੇ ਲਿਆਉਣ ਲਈ ਨਾਮੀਬੀਆ ਪੁੱਜਿਆ ਵਿਸ਼ੇਸ਼ ਜਹਾਜ਼

ਵਿੰਡਹੋਕ (ਨਮੀਬੀਆ) (ਸਮਾਜ ਵੀਕਲੀ) : ਭਾਰਤ ਦੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਲਈ ਅੱਠ ਚੀਤਿਆਂ ਨੂੰ ਲੈ ਕੇ ਵਿਸ਼ੇਸ਼ ਬੀ747 ਜਹਾਜ਼ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਪਹੁੰਚ ਗਿਆ ਹੈ। 1950 ਤੋਂ ਭਾਰਤ ਵਿੱਚ ਚੀਤਿਆਂ ਦੇ ਖਾਤਮੇ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਵਿੱਚ ਦੁਬਾਰਾ ਲਿਆਂਦਾ ਜਾ ਰਿਹਾ ਹੈ। ਚੀਤਿਆਂ ਨੂੰ ਲਿਆਉਣ ਲਈ ਭੇਜੇ ਗਏ ਜਹਾਜ਼ਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੱਠ ਚੀਤੇ ਜਹਾਜ਼ ਰਾਹੀਂ 17 ਸਤੰਬਰ ਨੂੰ ਰਾਜਸਥਾਨ ਦੇ ਜੈਪੁਰ ਪਹੁੰਚਣਗੇ। ਇਨ੍ਹਾਂ ਵਿੱਚੋਂ ਪੰਜ ਮਾਦਾ ਅਤੇ ਤਿੰਨ ਨਰ ਹਨ। ਇਸ ਮਗਰੋਂ ਇਨ੍ਹਾਂ ਨੂੰ ਜੈਪੁਰ ਤੋਂ ਹੈਲੀਕਾਪਟਰ ਰਾਹੀਂ ਮੱਧ ਪ੍ਰਦੇਸ਼ ਦੇ ਨਵੇਂ ਬਸੇਰੇ ਵਿੱਚ ਲਿਆਂਦਾ ਜਾਵੇਗਾ।

Previous articleਐੱਸਸੀਓ ਸਿਖਰ ਸੰਮੇਲਨ ’ਚ ਹੋਵੇਗੀ ਪੂਤਿਨ ਤੇ ਮੋਦੀ ਦੀ ਮੁਲਾਕਾਤ
Next articleListen to my roar