ਭਾਰਤ-ਚੀਨ ਦੇ ਤਣਾਅ ਘਟਾਉਣ ਦੇ ਯਤਨਾਂ ਦਾ ਅਮਰੀਕਾ ਵੱਲੋਂ ਸਵਾਗਤ

ਵਾਸ਼ਿੰਗਟਨ  (ਸਮਾਜ ਵੀਕਲੀ) :  ਪੂਰਬੀ ਲੱਦਾਖ ’ਚ ਤਣਾਅ ਘਟਾਉਣ ਲਈ ਭਾਰਤ ਅਤੇ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਅਮਰੀਕਾ ਨੇ ਸਵਾਗਤ ਕੀਤਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਰਹੱਦ ਤੋਂ ਫ਼ੌਜਾਂ ਹਟਾਉਣ ਦੀਆਂ ਰਿਪੋਰਟਾਂ ’ਤੇ ਉਹ ਨਜ਼ਰ ਰੱਖ ਰਹੇ ਹਨ। ੳਕਾਂਗਰਸਮੈਨ ਮਾਈਕਲ ਮੈਕਾਲ ਨੇ ਵੀ ਫ਼ੌਜ ਪਿੱਛੇ ਹਟਾਉਣ ਦੇ ਕਦਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਭਾਰਤ ਵੱਲੋਂ ਆਪਣੀ ਖੁਦਮੁਖਤਿਆਰੀ ਦੀ ਡਟ ਕੇ ਰੱਖਿਆ ਕਰਦਿਆਂ ਦੇਖ ਕੇ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ ਤੋਂ ਲੈ ਕੇ ਹਿਮਾਲਿਆ ਤੱਕ ਇਲਾਕਿਆਂ ’ਤੇ ਕੀਤੇ ਜਾ ਰਹੇ ਲਗਾਤਾਰ ਕਬਜ਼ੇ ਵਾਲੀ ਰਣਨੀਤੀ ਲਈ 21ਵੀਂ ਸਦੀ ’ਚ ਕੋਈ ਥਾਂ ਨਹੀਂ ਹੈ।

Previous articleਮੇਘਨ ਮਰਕਲ ਨੇ ਨਿੱਜਤਾ ਤੇ ਕਾਪੀਰਾਈਟ ਉਲੰਘਣਾ ਦਾ ਕੇਸ ਜਿੱਤਿਆ
Next articleਐਚ ਐਮ ਵੀ ਕਾਲਜ ਜਲੰਧਰ ਤੋਂ ਰਲੀਜ ਹੋਇਆ ਸਿੰਗਰ ਸ਼ਮਾ ਸਿੰਘ ਞਾ ਧਾਰਮਿਕ ਟਰੈਕ ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆਂ