ਭਾਰਤੀ ਸੈਨਾ ਲਈ ਭਰਤੀ ਰੈਲੀ 4 ਜਨਵਰੀ ਤੋਂ

ਸੀ ਪਾਇਟ ਕੇਂਦਰ ਵਿਖੇ ਦਿੱਤੀ ਜਾਵੇਗੀ ਮੁਫਤ ਸਿਖਲਾਈ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) : ਭਾਰਤੀ ਫੌਜ ਵਿਚ ਜਨਰਲ ਡਿਊਟੀ ਜਵਾਨ, ਜਵਾਨ ਤਕਨੀਕੀ, ਜਵਾਨ ਟੈਕ ਐਨ ਏ, ਜਵਾਨ ਕਲਰਕ, ਸਟੋਰ ਕੀਪਰ ਤੇ ਜਵਾਨ ਟਰੈਡਮੈਨ ਦੀ ਭਰਤੀ ਲਈ ਰੈਲੀ 4 ਜਨਵਰੀ ਤੋਂ 31 ਜਨਵਰੀ ਤੱਕ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਰੋਡ, ਜਲੰਧਰ ਕੈਂਟ ਵਿਖੇ ਹੋਵੇਗੀ। ਭਰਤੀ ਰੈਲੀ ਲਈ ਯੋਗਤਾ ਦਸਵੀਂ ਪਾਸ ਤੇ ਸੋਲਜ਼ਰ ਟਰੇਡਮੈਨ ਲਈ 8 ਵੀਂ ਪਾਸ ਹੈ। ਭਰਤੀ ਰੈਲੀ ਵਿਚ ਭਾਗ ਲੈਣ ਲਈ ਨੌਜਵਾਨ  www.joinindianarmy.nic.in ‘ਤੇ ਅਪਲਾਈ ਕਰ ਸਕਦੇ ਹਨ ਅਤੇ ਕੇਵਲ ਆਨਲਾਇਨ ਅਪਲਾਈ ਕਰਨ ਵਾਲੇ ਬਿਨੈਕਾਰ ਹੀ ਭਰਤੀ ਰੈਲੀ ਵਿਚ ਭਾਗ ਲੈ ਸਕਦੇ ਹਨ।
ਕਪੂਰਥਲਾ ਜਿਲਾ ਰੋਜ਼ਗਾਰ ਬਿਊਰੋ ਤੇ ਸਿਖਲਾਈ ਅਫਸਰ ਨੀਲਮ ਮਹੇ ਨੇ ਦੱਸਿਆ ਕਿ ਭਰਤੀ ਪ੍ਰੀਖਿਆ ਦੀ ਤਿਆਰੀ ਲਈ ਸੀ ਪਾਇਟ ਸੈਂਟਰ-ਥੇ ਕਾਂਜਲੀ ਵਿਖੇ ਮੁਫਤ ਕਲਾਸਾਂ ਲਾਈਆਂ ਜਾਣਗੀਆਂ। ਇਨਾਂ ਕਲਾਸਾਂ ਵਿਚ ਸਰੀਰਕ ਸਿਖਲਾਈ ਦੇ ਨਾਲ-ਨਾਲ ਭਰਤੀ ਲਈ ਲਿਖਤ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਰੋਜ਼ਗਾਰ ਬਿਊਰੋ ਦੇ ਦਫਤਰ ਵਿਖੇ ਹੈਲਪ ਲਾਇਨ ਨੰਬਰ 98882-19247  ‘ਤੇ ਸੰਪਰਕ ਕਰ ਸਕਦੇ ਹਨ।
Previous articleਆਓ ਪਿਤਾ ਦੀ ਇੱਜ਼ਤ ਕਰਨਾ ਸਿੱਖੀਏ:
Next articleਮਜ਼ਬੂਰੀ ਏ