ਭਾਜਪਾ ਨੇ ਕੇਂਦਰੀ ਮੰਤਰੀਆਂ ਸੋਨੋਵਾਲ ਤੇ ਮੁਰੂਗਨ ਨੂੰ ਰਾਜ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰ ਬਣਾਇਆ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਐੱਲ. ਮੁਰੂਗਨ ਨੂੰ ਕ੍ਰਮਵਾਰ ਅਸਾਮ ਅਤੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰ ਐਲਾਨਿਆ ਹੈ। ਦੋਵਾਂ ਨੇਤਾਵਾਂ ਨੂੰ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੂੰ ਛੇ ਮਹੀਨਿਆਂ ਦੇ ਅੰਦਰ ਸੰਸਦ ਮੈਂਬਰ ਬਣਨਾ ਲਾਜ਼ਮੀ ਹੈ। ਸ੍ਰੀ ਸੋਨੋਵਾਲ ਅਤੇ ਮੁਰੂਗਨ ਦਾ ਰਾਜ ਸਭਾ ਵਿੱਚ ਦਾਖਲਾ ਤੈਅ ਹੈ ਕਿਉਂਕਿ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਭਾਜਪਾ ਨੂੰ ਬਹੁਮਤ ਪ੍ਰਾਪਤ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹਿਬਲ ਗੋਲੀ ਕਾਂਡ: ਸੁਣਵਾਈ 8 ਅਕਤੂਬਰ ਤੱਕ ਟਲੀ
Next articleਮੁੱਖ ਕੋਚ ਦੇ ਅਹੁਦੇ ਲਈ ਕੁੰਬਲੇ ਤੇ ਲਕਸ਼ਮਣ ਨਾਲ ਸੰਪਰਕ ਕਰ ਸਕਦਾ ਹੈ ਬੀਸੀਸੀਆਈ