ਭਾਜਪਾ ਦੇ ਥੰਮ੍ਹ ਮੰਨੇ ਜਾਂਦੇ ਤਿੰਨ ਕੌਂਸਲਰ ਨੇ ਫੜਿਆ ਕਾਂਗਰਸ ਦਾ ‘ਹੱਥ’

ਫਗਵਾੜਾ : ਫਗਵਾੜਾ ਵਿਖੇ ਸਿਆਸੀ ਪਾਰਾ ਸਿਰ ਚੜ੍ਹ ਕੇ ਬੋਲ ਰਿਹਾ ਹੈ, ਜਿਸ ਕਾਰਨ ਸਿਆਸੀ ਦੰਗਲ ‘ਚ ਬਹੁਤ ਸਾਰੇ ਫੇਰ ਬਦਲ ਹੁੰਦੇ ਨਜ਼ਰ ਆ ਰਹੇ ਹਨ। ਕਾਂਗਰਸ ਦੀ ਮੀਟਿੰਗ ਵਿੱਚ ਭਾਜਪਾ ਦੇ ਥੰਮ੍ਹ ਮੰਨੇ ਜਾਂਦੇ ਦੋ ਵਾਰ ਦੇ ਜੇਤੂ ਰਹੇ ਵਾਰਡ ਨੰਬਰ 18 ਦੇ ਕੌਂਸਲਰ ਵਿੱਕੀ ਸੂਦ, ਕੌਂਸਲਰ ਓਮ ਪ੍ਰਕਾਸ਼ ਬਿੱਟੂ ਤੇ ਸਾਬਕਾ ਕੌਂਸਲਰ ਤਿ੍ਪਤਾ ਸ਼ਰਮਾ ਨੇ ਕਾਂਗਰਸ ‘ਚ ਸ਼ਾਮਲ ਹੋ ਕੇ ਫਗਵਾੜਾ ਦੀ ਰਾਜਨੀਤੀ ‘ਚ ਨਵਾਂ ਮੋੜ ਲਿਆਂਦਾ ਹੈ।

ਉਨ੍ਹਾਂ ਦੇ ਨਾਲ ਬਹੁਤ ਸਾਰੇ ਭਾਜਪਾ ਵਰਕਰਾਂ ਨੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਮੌਜੂਦਗੀ ‘ਚ ਕਾਂਗਰਸ ਦਾ ਹੱਥ ਫੜ ਲਿਆ ਹੈ। ਕੈਬਨਿਟ ਮੰਤਰੀ ਸ਼ਾਮਸੁੰਦਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਜੈਨ ਸੰਸਥਾ ਦੇ ਮਹਿੰਦਰ ਪਾਲ ਜੈਨ ਨੇ ਵੀ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਹੈ , ਜਿਸ ਨਾਲ ਫਗਵਾੜਾ ਕਾਂਗਰਸ ਨੂੰ ਕਾਫੀ ਮਜ਼ਬੂਤੀ ਮਿਲ ਰਹੀ ਹੈ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਤੇ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਤੋਂ ਇਲਾਵਾ ਹੋਰ ਵੀ ਕਈ ਸੀਨੀਅਰ ਲੀਡਰ ਹਾਜ਼ਰ ਸਨ।

Previous articleOnce close to Imran Khan, now creating problems for him
Next articleMusharraf to make comeback in politics, reviving party