(ਸਮਾਜ ਵੀਕਲੀ)
ਸੁਪਨੇ ਤੁਹਾਡੇ ਹੋਏ ਨਾ ਸਾਕਾਰ ਭਗਤ ਸਿੰਘ ਜੀ ।
ਓਦੋਂ ਜਿਵੇਂ ਅੱਜ ਵੀ ਨੇ ਕਈ ਗਦਾਰ ਭਗਤ ਸਿੰਘ ਜੀ।
ਜੋ ਵੀ ਆਈ!ਆਈ ਲੋਟੂ ਸਰਕਾਰ ਭਗਤ ਸਿੰਘ ਜੀ।
ਨੌਜਵਾਨੀ ਵਿੱਚ ਹੈ ਨਸ਼ੇ ਦੇ ਡੁੱਬ ਗਈ।
ਜੋ ਬਚੇ!ਉਹ ਨੇ ਬੈਠੇ ਹੁਣ ਬਾਹਰ ਭਗਤ ਸਿੰਘ ਜੀ
ਬੇਰੁਜ਼ਗਾਰੀ ਹੁਣ ਲੱਕ ਤੋੜਿਆ,
ਪਏ ਘਰ- ਘਰ ਬੰਦੇ ਨੇ ਬਿਮਾਰ ਭਗਤ ਸਿੰਘ ਜੀ ।
ਅੱਜ ਵੀ ਨੇ ਲੀਡਰ ਓਵੇਂ ਹੀ ਚਾਲਾਂ ਖੇਡਦੇ,
ਪੈਸੇ ਵੱਟੇ ਪਏ ਨੇ ਮੁਲਕ ਵੇਚਦੇ,
ਮੁੱਕੇ ਨਹੀਓਂ ਕੌਮ ਦੇ ਗਦਾਰ ਭਗਤ ਸਿੰਘ ਜੀ ।
ਖਾਸ ਦਿਨਾਂ ਉੱਤੇ ਤੁਹਾਨੂੰ ਯਾਦ ਕਰਦੇ,
ਦੇਸ਼ ਲੁੱਟ ਆਪਣੀਆਂ ਜੇਬਾਂ ਭਰਦੇ,
ਇਹ ਲੀਡਰ-ਲੂਡਰ, ਕੁਝ ਅਫ਼ਸਰ ਗਦਾਰ ਭਗਤ ਸਿੰਘ ਜੀ ।
ਤੁਸੀਂ ਦੇਸ਼ ਦੀ ਅਜ਼ਾਦੀ ਲਈ ਜਾਨ ਵਾਰ ਦਿੱਤੀ
ਗੁਲਾਮੀਆਂ ਦੇ ਮੂੰਹ ‘ਚ ਸਾਨੂੰ ਧੱਕ ਰਹੀ ਜੀ,
ਪੰਜਾਬ ਨੂੰ ਵਪਾਰੀਆਂ ਨੂੰ ਫਿਰੇ ਵੇਚਦੀ!
ਸਾਡੀ ਇਹ ਸੈਂਟਰ ਦੀ ਸਰਕਾਰ ਭਗਤ ਸਿੰਘ ਜੀ ।
ਮਾਂ-ਬੋਲੀ ਉੱਤੇ ਨਿੱਤ ਡਾਕੇ ਵੱਜਦੇ,
ਚੰਗੇ ਨਾ ਪੰਜਾਬੀ ਦੇ ਹਲਾਤ ਅੱਜ ਦੇ,
ਖੋਰੇ ਕਿਉਂ! ਪੰਜਾਬ,ਪੰਜਾਬੀ, ਸੁੱਤੀ ਹੈ ਸਰਕਾਰ ਭਗਤ ਸਿੰਘ ਜੀ ।
ਦੇਸ਼ਵਾਸੀ ਹਰ ਇੱਕ ਪਿਆ ਅੱਕਿਆ,
ਪੂਰਾ ਕਿਉਂ ਨਾ ਹੋਇਆ ਤੁਹਾਡਾ ਖੁਆਬ ਮਿੱਥਿਆ,
ਸੰਦੀਪ ਜਿਹੇ ਬਹੁਤ ਹੋਰ ਲੱਗੇ ਹੋਏ ਆ ਕਰਨੇ ਨੂੰ ਪੂਰੇ ਤੁਹਾਡੇ ਖੁਆਬ ਭਗਤ ਸਿੰਘ ਜੀ ।
ਮਰਚੈਂਟ ਨੇਵੀ ਕੀ ਹੁੰਦੀ ਹੈ ਤੇ ਦਾਖਲੇ ਸਬੰਧੀ ਜਾਣਕਾਰੀ ਸਪੰਰਕ :-9815321017