(ਸਮਾਜ ਵੀਕਲੀ)
ਤੱਕ ਦੁਨੀਆਂ ਦਾਰੀ ਨੂੰ ,ਅੱਜ ਦੀ ਝੂਠੀ ਯਾਰੀ ਨੂੰ
ਦੇਖ ਨੇਤਾਵਾਂ ਦੀ ਗ਼ਦਾਰੀ ਨੂੰ
ਜਾ ਵਿੱਚ ਅਸ਼ੈਬਲੀ ਦੇ ਮੇਰਾ ਬੰਬ ਸੁੱਟਣ ਨੂੰ ਜੀ ਕਰਦਾ ਏ
ਸੌਂਹ ਰੱਬ ਦੀ ਮੇਰਾ ਭਗਤ ਸਿੰਘ ਬਣਨ ਨੂੰ ਜੀ ਕਰਦਾ ਏ
ਕੀ ਹਾਲਤ ਗਰੀਬ ਕਿਸਾਨਾਂ ਦੀ
ਹਰਦਮ ਭੀੜ ਲੱਗੀ ਰਹਿੰਦੀ ਬੇਈਮਾਨਾਂ ਦੀ
ਕੋਈ ਬਾਤ ਨਹੀਂ ਪੁੱਛਦਾ ਚੰਗੇ ਇਨਸਾਨਾਂ ਦੀ
ਮਹਿਕ ਕਿੱਥੇ ਖੋ ਗਈ ਓ ਰੱਬਾ ਈਮਾਨਾ ਦੀ
ਕਰਜ਼ੇ ਬੋਝ ਹੇਠ ਦੱਬਿਆ ਬੰਦਾ ਫਾਹਾ ਲੈ ਮਰਦਾ ਏ
ਸੌਂਹ ਰੱਬ ਦੀ ………………………… …….
ਧੀਆਂ ਭੈਣਾਂ ਦੀ ਕਦਰ ਨਾ ਕੋਈ ਏ
ਹਰ ਲੜਕੀ ਲੋਭੀਆਂ ਦੀ ਭੇਟਾ ਹੋਈ ਏ
ਹੁਣ ਸਰੇਆਮ ਇੱਜਤ ਪਏ ਲੁੱਟਦੇ ਨੇ
ਲਾਹ ਦਿੱਤੀ ਸ਼ਰਮ ਦੀ ਲੋਈ ਏ
ਵਾਂਗ ਸਾਡਰਸ ਦੇ ਇੰਨਾਂ ਧ੍ਰੋਹੀਆਂ ਨੂੰ ਮਾਰਨ ਨੂੰ ਦਿਲ ਕਰਦਾ ਏ
ਸੌਂਹ ਰੱਬ ਦੀ ………………………… ….
ਹਰ ਕੋਈ ਭ੍ਰਿਸ਼ਟਾਚਾਰੀ ਹੋ ਗਿਆ ਏ
ਪਹਿਲਾ ਖ਼ੂਨ ਸੀ ਗ਼ਰੀਬਾਂ ਦਾ
ਹੁਣ ਤਾਂ ਹਰ ਇੱਕ ਮਾਸਾਹਾਰੀ ਹੋ ਗਿਆ ਏ
ਵਿਸ਼ਵਾਸ ਕੀ ਕਰੀਏ ਆਪਣਿਆ ਦਾ ਹਰ ਕੋਈ ਸ਼ਿਕਾਰੀ ਹੋ ਗਿਆ ਏ
ਕਰਾਂ ਵਿਰੋਧ ਮੈਂ ਇੰਨਾਂ ਦੇ ਗੱਲ ਫਾਂਸੀ ਲਾਉਣ ਨੂੰ ਜੀ ਕਰਦਾ ਏ
ਸੌਂਹ ਰੱਬ ਦੀ ………………………..
ਸਾਮੁਰੀ ਦੀ ਤਰ੍ਹਾਂ ਕਿੰਨੀਆਂ ਹੀ ਚੀਕਾਂ ਦੱਬ ਕੇ ਰਹਿ ਗਈਆ
ਅਨੇਕਾਂ ਬੱਚੀਆਂ ਜ਼ਿੰਦਗੀ ਨੂੰ ਅਲਵਿਦਾ ਕਹਿ ਗਈਆ
ਜ਼ੁਲਮ ਦੀ ਅੱਗ ਦਿਨੋ ਦਿਨ ਜਾਂਦੀ ਵਧਦੀ ਏ
ਧਾਲੀਵਾਲ ਇੰਨਾਂ ਦਰਿੰਦਿਆਂ ਤੇ ਕੋਈ ਧਾਰਾ ਕਿਓ ਨਹੀਂ ਲੱਗਦੀ ਏ
ਲੱਗਦਾ ਸਾਡਾ ਦੇਸ਼ ਅੱਜ ਫਿਰ ਗੁਲਾਮ ਹੋ ਗਿਆ ਏ
ਦੇਸ਼ ਦਾ ਨੌਜਵਾਨ ਸਰਬਜੀਤ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ ਏ
ਗਗਨ ਸਰਹੱਦਾਂ ਦੀਆਂ ਇਹ ਦੂਰੀਆਂ ਮਿਟਾਉਣ ਨੂੰ ਜੀ ਕਰਦਾ ਏ
ਸੌਂਹ ਰੱਬ ਦੀ ਮੇਰਾ ਭਗਤ ਸਿੰਘ ਬਣਨ ਨੂੰ ਜੀ ਕਰਦਾ ਏ ।
ਗਗਨਦੀਪ ਕੌਰ
ਝਲੂਰ