(ਸਮਾਜ ਵੀਕਲੀ)
ਭਗਤ ਸਿੰਆਂ ਜ਼ਰਾ ਆਵੀਂ ਮੁੜ ਕੇ,
ਦਿਲ ਦਾ ਦਰਦ ਦਿਖਾਵੀਂ ਮੁੜ ਕੇ।
ਕਿੱਥੇ ਕੀ-ਕੀ ਬੀਤੀ ਤੇਰੇ ਨਾਲ ਸੀ,
ਆਪਣੇ ਮੂੰਹੋਂ ਆਪ ਸੁਣਾਵੀਂ ਮੁੜ ਕੇ।
ਭਗਤ ਸਿੰਆਂ….
ਕੁੱਝ ਵੀ ਸਮਝ ਨਾ ਆਵੇ ਮੈਨੂੰ,
ਲੋਕ ਤਾਂ ਲੱਗਦਾ ਭੁੱਲ ਗਏ ਤੈਨੂੰ।
ਬਣਾ ਕੇ ਪੋਸਟਰ ਵੱਡੇ ਤੇਰੇ ,
ਪਤਾ ਨੀ ਇਹ ਵਿਖਾਵਣ ਕੀਹਨੂੰ।
ਸੱਖਣੇ ਸੁਪਨੇ ਮਾਂ ਆਪਣੀ ਦੇ,
ਆ ਕੇ ਕਦੇ ਸਜਾਵੀਂ ਮੁੜ ਕੇ।
ਭਗਤ ਸਿੰਆਂ……
ਅਜ਼ਾਦੀ ਦੇ ਡੂੰਘੇ ਭੇਦ ਲਈ।
ਹੋਏ ਸ਼ਹੀਦ ਸੀ ਦੇਸ਼ ਲਈ।
ਵਾਰ ਦਿੱਤੀਆਂ ਜਾਨਾਂ ਹੱਸ ਕੇ,
ਹੋਏ ਜਵਾਨ ਹੀ ਫਾਂਸੀ ਦੇ ਮੇਚ ਲਈ।
ਦੇਸ਼ ਭਗਤੀ ਕੀਹਨੂੰ ਕਹਿੰਦੇ ਨੇ,
ਆ ਇੱਕ ਵਾਰ ਸਿਖਾਵੀਂ ਮੁੜ ਕੇ।
ਭਗਤ ਸਿੰਆਂ….
ਪੂਰਨੇ ਸੀ ਤੂੰ ਪਾਏ ਬਹੁਤ,
ਲੋਕਾਂ ਨੂੰ ਸਮਝਾਏ ਬਹੁਤ।
ਤਰੱਕੀ ਕਰ ਲਿਓ ਦੇਸ਼ ਵਾਸੀਓ,
ਗੋਰੇ ਅਸਾਂ ਭਜਾਏ ਬਹੁਤ।
ਇਮਾਨਦਾਰੀ ਦਾ ਰਾਹ ਦਿਖਾ ਕੇ,
ਸਿੱਧੇ ਰਾਹ ਤੇ ਪਾਵੀਂ ਮੁੜ ਕੇ।
ਭਗਤ ਸਿੰਆਂ ਜ਼ਰਾ ਆਵੀਂ ਮੁੜ ਕੇ,
ਦਿਲ ਦਾ ਦਰਦ ਦਿਖਾਵੀਂ ਮੁੜ ਕੇ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly