ਭਗਤ ਸਿਆਂ

(ਸਮਾਜ ਵੀਕਲੀ)

ਭਗਤ ਸਿਆਂ ਤੇਰੀ ਸੋਚ ਨੂੰ,

ਮੈਂ ਨਿਓ ਨਿਓ ਕਰਾਂ ਸਲਾਮ।

ਤੇਰੇ ਜਿਹੇ ਨਹੀਂ ਪੁੱਤ ਜੰਮਦੇ,

ਹਰ ਘਰ ਵਿੱਚ ਯੋਧੇ ਆਮ।

ਓਸ ਮਾਂ ਦੀ ਕੁੱਖ ਸੁਲੱਖਣੀ,

ਤੂੰ ਜਿਹਦੀ ਕੁੱਖੋਂ ਜਾਇਆ।

ਓਸ ਬਾਪ ਦਾ ਕਿੱਡਾ ਹੌਂਸਲਾ,

ਜਿਸ ਦੇਸ਼ ਸੇਵਾ ਵਿੱਚ ਲਾਇਆ।

ਦੇਸ਼ ਭਗਤੀ ਦਾ ਘਰ ਤੋਂ ਹੀ,

ਗਿਆ ਤੈਨੂੰ ਪਾਠ ਪੜ੍ਹਾਇਆ।

ਨਿੱਕੇ ਹੁੰਦਿਆਂ ਅਜ਼ਬੀ ਖੇਡਾਂ,

ਨਾਲ ਸੀ ਤੈਨੂੰ ਖਿਡਾਇਆ।

ਖਟਕੜ ਕਲਾਂ ਵਿੱਚ ਤੇਰੇ ਤੋਂ,

ਦੰਬੂਕਾਂ ਦਾ ਬੀਜ ਬਿਜਾਇਆ।

ਭਰ ਜਵਾਨੀ ਦੇ ਵਿਚ ਤੂੰ,

ਜਾਨ ਨੂੰ ਕੌਮ ਦੇ ਲੇਖੇ ਲਾਇਆ।

ਰਹਿੰਦੀ ਦੁਨੀਆਂ ਤੀਕ ਰਹੂ,

ਭਗਤ ਸਿਆਂ ਤੇਰਾ ਨਾਮ।

ਤੂੰ ਦੇਸ਼ ਦੀ ਖਾਤਰ ਪੀ ਲਿਆ,

ਵੀਰਿਆ ਤੂੰ ਸ਼ਹੀਦੀ ਜਾਮ।

ਉਹ ਤਿੰਨੇ ਯੋਧੇ ਸੂਰਵੀਰ,

ਗਏ ਆਪਣੇ ਬੋਲ ਪੁਗਾ।

ਆਪਣੀ ਜਾਨ ਨੂੰ ਵਾਰ ਕੇ,

ਗਏ ਸੁੱਤੀ ਅਵਾਮ ਜਗਾ।

ਦੇਸ਼ ਦੀ ਖਾਤਰ ਇਹ ਯੋਧੇ,

ਗਏ ਗਲ ਫਾਂਸੀ ਦਾ ਰੱਸਾ ਪਾ।

ਆਪਣੀ ਇਸ ਕੁਰਬਾਨੀ ਨਾਲ,

ਗਏ ਅਣਖ ਦਾ ਜਾਗ ਲਗਾ।

ਤੇਰੀ ਸੋਚ ਦੀ ਭਗਤ ਸਿਆਂ,

ਹਾਕਮਾਂ ਭੋਰਾ ਕਦਰ ਨਾਂ ਪਾਈ।

ਤੇਰੇ ਸੁਪਨਿਆਂ ਵਾਲੀ ਵੀਰਿਆ,

ਨਹੀਂ ਅਜੇ ਅਜ਼ਾਦੀ ਆਈ।

ਅਰਸ਼ਪ੍ਰੀਤ ਕੌਰ ਸਰੋਆ

ਜਲਾਲਾਬਾਦ ਪੂਰਬੀ

ਮੋਗਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘੜਾ
Next article‌ ‘ਪਿਰਤ ਨਵੀਂ ਐਤਕੀਂ ਪਾਓ’