ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਤਿਰੰਗ ਇੰਟਰਟੈਨਰਜ਼ ਵਲੋਂ ਯੂ ਟਿਊਬ ਚੈਨਲ ਤੇ ਹਾਲ ਹੀ ਵਿਚ ਪੰਜਾਬ ਦੀ ਬੁਲੰਦ ਅਵਾਜ਼ ਗਾਇਕ ਸਿਮਰਨ ਐਸ ਦਾ ਟਰੈਕ ‘ਬੱਬਰ ਸ਼ੇਰ’ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਇਸ ਦੇ ਲੇਖਕ ਅਤੇ ਪੇਸ਼ਕਾਰ ਸੋਨੂੰ ਲੰਮਿਆਂ ਵਾਲਾ (ਸਪੇਨ) ਅਤੇ ਸ਼ਾਇਰ ਸੁਖਜੀਤ ਝਾਂਸਾਂ ਵਾਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਟਰੈਕ ਨੂੰ ਕਲਮਬੱਧ ਕੀਤਾ ਗਿਆ। ਜਿਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਮਨਤਾਜ ਵਲੋਂ ਦਿੱਤਾ ਗਿਆ। ਇਸ ਦਾ ਸ਼ਾਨਦਾਰ ਵੀਡੀਓ ਨਸੀਬ ਰੰਧਾਵਾ ਵਲੋਂ ਫਿਲਮਾਇਆ ਗਿਆ ਹੈ। ਉਕਤ ਟਰੈਕ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
HOME ‘ਬੱਬਰ ਸ਼ੇਰ’ ਟਰੈਕ ਨਾਲ ਹਾਜ਼ਰ ਹੋਇਆ ਗਾਇਕ ਸਿਮਰਨ ਐਸ