(ਸਮਾਜ ਵੀਕਲੀ)
ਬੱਦਲ ਆਏ – ਬੱਦਲ ਆਏ,
ਮਿੱਟੀ ਘੱਟਾ ਨਾਲ ਲਿਆਏ।
ਘਟਾਂ ਕਲੀਆਂ ਸਿਰ ਤੇ ਛਾਈਆਂ,
ਵਰਖਾ ਆਪਣੇ ਨਾਲ ਲਿਆਏ।
ਚਿੱਟੇ ਬਗਲੇ ਹਵਾ ਚੁ ਉੱਡਣ,
ਮੋਰ ਵੀ ਬਾਗੀਂ ਪੈਲਾ ਪਾਏ ।
ਔੜਾ ਮਾਰੀ ਧਰਤੀ ਸਿੰਜਣ,
ਚੱਲਕੇ ਵਿੱਚ, ਪਹਾੜੋਂ ਆਏ।
ਕਿਣ-ਮਿਣ, ਕਿਣ-ਮਿਣ ਕਣੀਆਂ ਪਾਵਣ,
ਵੇਖ ਨਜ਼ਾਰਾ ਮਨ ਨੂੰ ਆਏ।
ਡੱਡੂਆਂ, ਮੱਛੀਆਂ, ਖੁਸ਼ੀ ਮਨਾਈ,
ਟੋਭੇ, ਛੱਪੜ ਪਏ, ਨਸ਼ਿਆਏ।
ਸਉਣ ਮਹੀਨੇ, ਬੱਦਲ ਵਰਦੇ,
ਗਰਮੀ ਭੈੜੀ ਦੂਰ ਭਜਾਏ।
ਫਸਲਾਂ ਹਰੀਆਂ ਭਰੀਆਂ ਹੋਈਆਂ,
ਬੱਦਲ ਜਦ ਪਿਆ, ਮੀਂਹ ਵਰਸਾਏ।
ਹਰ-ਇੱਕ ਬੂਟਾ, ਵਧਿਆ ਫੁੱਲਿਆ,
ਬੱਦਲ ਧਰਤੀ ਨੂੰ ਮਹਿਕਾਏ।
ਇੰਝ ਹੀ ਬੱਦਲ ਆਵਣ ਦਾਤਾ,
“ਸੰਦੀਪ” ਤੇ ਤੇਰਾ ਸ਼ੁਕਰ ਮਨਾਏ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017