ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਸਿੱਖਿਆ ਵਿਭਾਗ (ਐਲੀਮੈਂਟਰੀ) ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਸੰਬੰਧੀ ਅੱਜ ਸਿੱਖਿਆ ਬਲਾਕ ਮਸੀਤਾਂ (ਕਪੂਰਥਲਾ) ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲਾਟੀਆਵਾਲ ਵਿਖੇ ਐੱਸ ਐਮ ਸੀ ਆਗੂਆਂ, ਪਤਵੰਤਿਆਂ ਅਤੇ ਸਕੂਲ ਦੇ ਅਧਿਆਪਕਾਂ ਦੀ ਇਕ ਅਹਿਮ ਵਿਚਾਰ ਵਟਾਂਦਰਾ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਵਿੱਚ ਸਰਪੰਚ ਬਲਵੀਰ ਸਿੰਘ ਲਾਟੀਆਵਾਲ , , ਸਕੂਲ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ , ਬਲਾਕ ਸੰਮਤੀ ਮੈਂਬਰ ਭਜਨ ਸਿੰਘ,ਪ੍ਰੇਮ ਸਿੰਘ,ਬਲਵਿੰਦਰ ਸਿੰਘ,ਪੰਚ ਸਵਰਨ ਸਿੰਘ,ਕਰਨੈਲ ਸਿੰਘ,ਅਧਿਆਪਕਾ ਅਮਨਪ੍ਰੀਤ ਕੌਰ,ਸਿੱਖਿਆ ਕਰਮੀ ਜਗਦੀਪ ਸਿੰਘ, ਆਂਗਨਵਾੜੀ ਵਰਕਰ ਮੈਡਮ ਹਰਦੀਪ ਕੌਰ, ਆਂਗਨਵਾੜੀ ਵਰਕਰ ਮੈਡਮ ਬਲਵੀਰ ਕੌਰ,ਅਤੇ ਲਖਵਿੰਦਰ ਕੌਰ ਆਦਿ ਨੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਸੰਬੰਧੀ ਅਹਿਮ ਵਿਚਾਰਾਂ ਕੀਤੀਆਂ ।
ਉਕਤ ਮੀਟਿੰਗ ਵਿੱਚ ਹਾਜ਼ਰ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੇ ਹੈਡ ਟੀਚਰ ਐੱਸ. ਐੱਸ. ਮੱਲ੍ਹੀ ਨੇ ਹਾਜਰੀਨ ਨੂੰ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ ਸਕੂਲ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਸੰਬੰਧੀ ਜੰਗੀ ਪੱਧਰ ਉੱਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।ਓਹਨਾ ਮੀਟਿੰਗ ਵਿੱਚ ਹਾਜ਼ਰ ਪਤਵੰਤਿਆਂ ਨੂੰ ਕਿਹਾ ਕਿ ਉਹ ਨਵੇਂ ਦਾਖ਼ਲੇ ਲਈ ਆਪਣਾ ਯੋਗਦਾਨ ਪਾਉਣ।
ਉਕਤ ਮੀਟਿੰਗ ਦੌਰਾਨ ਹਾਜਰ ਪਤਵੰਤਿਆਂ ਨੇ ਕਿਹਾ ਕਿ ਉਹ ਨਵੇਂ ਦਾਖ਼ਲੇ ਲਈ ਆਪਣਾ ਯੋਗਦਾਨ ਜਰੂਰ ਪਾਉਣਗੇ। ਉਕਤ ਅਧਿਆਪਕ – ਪਤਵੰਤੇ ਅਤੇ ਐਸ ਐਮ ਸੀ ਦੇ ਆਗੂਆਂ ਦੀ ਮਿਲਣੀ ਦੌਰਾਨ ਕਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਵੀ ਕੀਤੀ ਗਈ। ਅਤੇ ਹਾਜਰੀਨ ਨੇ ਅਧਿਆਪਕ ਸਟਾਫ਼ ਨੂੰ ਭਰੋਸਾ ਦਵਾਇਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਵਿਚ ਹਾਜਰ ਕਰਾਉਣ ਲਈ ਵਚਨਬੱਧ ਹੋਣਗੇ।
ਉਕਤ ਅਹਿਮ ਵਿਚਾਰ ਵਟਾਂਦਰਾ ਮਿਲਣੀ ਦੌਰਾਨ ਹਾਜ਼ਰ ਹੋਏ ਪਤਵੰਤਿਆਂ ਅਤੇ ਮਾਪਿਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪਾਸੋਂ ਸਕੂਲ ਟੀਚਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ।ਮਾਪਿਆਂ ਅਤੇ ਪਤਵੰਤਿਆਂ ਨੇ ਕਿਹਾ ਕਿ ਜੇ ਸਕੂਲ ਵਿੱਚ ਅਧਿਆਪਕ ਹੀ ਘੱਟ ਹੋਣਗੇ ਤਾਂ ਉਨ੍ਹਾਂ ਦੇ ਬੱਚੇ ਕਿਵੇਂ ਪੜ੍ਹਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly