ਨਵੀਂ ਦਿੱਲੀ, (ਸਮਾਜ ਵੀਕਲੀ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਬੰਗਲਾਦੇਸ਼ ਬਾਰੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੇ ਅੰਦਾਜ਼ੇ ਲਈ ਭਾਜਪਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਦੇਸ਼ ਨੇੜਲੇ ਭਵਿੱਖ ਵਿਚ ਪ੍ਰਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਤੋਂ ਨਿਕਲ ਜਾਵੇਗਾ। ਇਹ ਭਾਰਤ ਵਿੱਚ ਨਫ਼ਰਤ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ ਠੋਸ ਪ੍ਰਾਪਤੀ ਹੈ’।
ਆਈਐੱਮਐੱਫ ਦੇ ਅਨੁਮਾਨਾਂ ਦਾ ਗ੍ਰਾਫ ਸਾਂਝਾ ਕਰਦਿਆਂ ਉਨ੍ਹਾਂ ਨੇ ਟਵੀਟ ਕੀਤਾ, “ਇਹ ਭਾਜਪਾ ਦੀ ਨਫ਼ਰਤ ਨਾਲ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ ਛੇ ਸਾਲਾਂ ਦੀ ਠੋਸ ਪ੍ਰਾਪਤੀ ਹੈ। ਬੰਗਲਾਦੇਸ਼ ਭਾਰਤ ਤੋਂ ਅੱਗੇ ਨਿਕਲਣ ਵਾਲਾ ਹੈ।” ਦਰਅਸਲ ਆਈਐੱਮਐੱਫ ਨੇ ਅਨੁਮਾਨ ਲਗਾਇਆ ਹੈ ਕਿ ਬੰਗਲਾਦੇਸ਼ ਦਾ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਸਾਲ 2020 ਵਿਚ ਚਾਰ ਫੀਸਦ ਦੀ ਦਰ ਨਾਲ ਵਧ ਕੇ 1,877 ਹੋ ਗਿਆ ਹੈ। ਇਸ ਸਮੇਂ ਭਾਰਤ ਵਿਚ ਪ੍ਰਤੀ ਜੀਡੀਪੀ 1888 ਡਾਲਰ ਹੈ, ਜੋ ਬੰਗਲਾਦੇਸ਼ ਨਾਲੋਂ ਸਿਰਫ਼ 11 ਡਾਲਰ ਵੱਧ ਹੈ।