ਬੰਗਲਾਦੇਸ਼ ਖ਼ਿਲਾਫ਼ ਖੇਡਣ ਬਾਰੇ ਫ਼ੈਸਲਾ ਕੋਹਲੀ ਦਾ: ਗਾਂਗੁਲੀ

ਕੋਲਕਾਤਾ: ਬੀਸੀਸੀਆਈ ਦੇ ਅਗਲੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਬੰਗਲਾਦੇਸ਼ ਖ਼ਿਲਾਫ਼ ਤਿੰਨ ਨਵੰਬਰ ਤੋਂ ਸ਼ੁਰੂ ਹੋ ਰਹੀ ਟੀ-20 ਲੜੀ ਖੇਡਣ ਦਾ ਫ਼ੈਸਲਾ ਕਪਤਾਨ ਵਿਰਾਟ ਕੋਹਲੀ ਨੇ ਕਰਨਾ ਹੈ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕੋਹਲੀ ਟੀ-20 ਲੜੀ ’ਚੋਂ ਬਾਹਰ ਰਹਿ ਸਕਦਾ ਹੈ, ਪਰ ਇੰਦੌਰ ਅਤੇ ਕੋਲਕਾਤਾ ਵਿੱਚ ਦੋ ਟੈਸਟ ਖੇਡੇਗਾ। ਕੋਹਲੀ ਨੇ ਵੱਖ ਵੱਖ ਵੰਨਗੀਆਂ ਵਿੱਚ 56 ਵਿੱਚੋਂ 48 ਮੈਚ ਖੇਡੇ ਹਨ। ਗਾਂਗੁਲੀ ਨੇ ਇੱਥੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਦਫ਼ਤਰ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ 24 ਅਕਤੂਬਰ ਨੂੰ ਕੋਹਲੀ ਨੂੰ ਮਿਲਾਂਗਾ। ਉਸ ਨਾਲ ਇਸ ਸਬੰਧੀ ਗੱਲਬਾਤ ਕਰਾਂਗਾ।’’ 

Previous articleਭਾਰਤੀ ਦੌਰੇ ਤੋਂ ਪਹਿਲਾਂ ਬੰਗਲਾਦੇਸ਼ੀ ਕ੍ਰਿਕਟਰ ਹੜਤਾਲ ’ਤੇ
Next articleਕਿਸਾਨ ਯੂਨੀਅਨ ਨੇ ਕਪਾਹ ਨਿਗਮ ਦਾ ਦਫ਼ਤਰ ਘੇਰਿਆ