ਬ੍ਰਹਮਗਿਆਨੀ ਭਾਈ ਲਾਲੂ ਜੀ ਦੀ ਯਾਦ’ਚ ਡੱਲਾ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਨਗਰ ਕੀਰਤਨ

ਵਰਦੇ ਮੀਂਹ ‘ਚ ਸ਼ਰਧਾਲੂ ਸੰਗਤਾਂ ਨਾਮ ਵਾਹਿਗੁਰੂ ਵਾਹਿਗੁਰੂ ਜਪਦਿਆਂ ਵੱਡੀ ਗਿਣਤੀ ‘ਚ ਕੀਤੀ ਸ਼ਮੂਲੀਅਤ

ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਸਿੱਖਾਂ ਦੇ ਤੀਸਰੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਵਰੋਸਾਏ ਮੰਜੀਦਾਰ ਸਿੱਖ ਤੇ ਨਾਮਵਰ ਵੈਦ ਬ੍ਰਹਮ ਗਿਆਨੀ ਭਾਈ ਲਾਲੂ ਜੀ ਦੀ ਯਾਦ ‘ਚ ਸਲਾਨਾ ਜੋੜ ਮੇਲੇ ਮੌਕੇ ਇਤਿਹਾਸਕ ਗੁਰਦੁਆਰਾ ਪ੍ਰਕਾਸ਼ ਅਸਥਾਨ ਨਗਰ ਡੱਲਾ ਸਾਹਿਬ ਵਿਖੇ ਅੱਜ ਸਵੇਰੇ ਪਰਸੋ ਰੋਜ ਤੋਂ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸਦੇ ਇਲਾਵਾ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਜੀ ਪੰਜਵੀਂ ਪਾਤਸ਼ਾਹੀ ਅਤੇ ਗੁਰਦੁਆਰਾ ਮਾਤਾ ਦਮੋਦਰੀ ਜੀ ਛੇਵੀਂ ਪਾਤਸ਼ਾਹੀ ਵਿਖੇ ਵੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਪਾਵਨ ਬਾਉਲੀ ਸਾਹਿਬ ’ਚ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ‘ਚ ਹਾਜਰੀ ਭਰੀ ।

ਇਸ ਉਪਰੰਤ ਦੁਪਹਿਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਵੱਲੋਂ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ‘ਚ ਸਜਾਏ ਗਏ ਮਹਾਨ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਨੇ ਕੀਤੀ । ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਬਲਦੇਵ ਸਿੰਘ ਕਲਿਆਣ ਆਪਣੇ ਸੀਸ ਤੇ ਸ਼ਰਧਾ ਨਾਲ ਲੈ ਕੇ ਆਏ ਤੇ ਫੁੱਲਾਂ ਨਾਲ ਸਜਾਈ ਬਹੁਤ ਸੁੰਦਰ ਪਾਲਕੀ ਸਾਹਿਬ ‘ਚ ਸੰਗਤਾਂ ਦੇ ਦਰਸ਼ਨਾਂ ਲਈ ਸ਼ਸ਼ਬਿਤ ਕੀਤਾ ਗਿਆ ਹੈ ।

ਇਸ ਸਮੇ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਵਾਲੇ , ਜਥੇ. ਬਲਦੇਵ ਸਿੰਘ ਕਲਿਆਣ ਇੰਜੀ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ , ਭਾਈ ਚਾਨਣ ਸਿੰਘ ਦੀਪੇਵਾਲ ਸੇਵਾ ਮੁਕਤ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ , ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰ ਭਾਈ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ,ਜਥੇ. ਹਰਜਿੰਦਰ ਸਿੰਘ ਵਿਰਕ, ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਦੇ ਮੈਨੇਜਰ ਜਸਵੰਤ ਸਿੰਘ ਨੰਢਾ ਆਦਿ ਹੋਰ ਹਸਤੀਆਂ ਦਾ ਸਨਮਾਨ ਸਿਰੋਪਾਓ ਦੇ ਕੇ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਦੇ ਮੈਨੇਜਰ ਭਾਈ ਚੈਂਚਲ ਸਿੰਘ ਆਹਲੀ ਨੇ ਕੀਤਾ ।

ਅੱਜ ਸਵੇਰ ਤੋਂ ਹੀ ਭਾਵੇਂ ਲਗਾਤਾਰ ਭਾਰਿ ਬਾਰਿਸ਼ ਹੋ ਰਹੀ ਹੈ ਪਰ ਫਿਰ ਵੀ ਸੰਗਤਾਂ ਵੱਡੀ ਗਿਣਤੀ ‘ਚ ਨਗਰ ਕੀਰਤਨ ‘ਚ ਸ਼ਮੂਲੀਅਤ ਕੀਤੀ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਤੇ ਗੁਰਬਾਣੀ ਸ਼ਬਦ ਗਾਇਨ ਕਰਦੇ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਸ਼ਰਧਾ ਨਾਲ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਪੈਦਲ ਯਾਤਰਾ ਕੀਤੀ । ਇਸ ਸਮੇ ਡੱਲਾ ਨਿਵਾਸੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਤੇ ਫਲ ਫਰੂਟ ਆਦਿ ਦੇ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ ।

ਮੀਰੀ ਪੀਰੀ ਗੱਤਕਾ ਅਖਾੜਾ ਸੁਲਤਾਨਪੁਰ ਲੋਧੀ ਦੇ ਗੱਤਕਾ ਵਿਦਿਆਰਥੀਆਂ ਵੱਲੋਂ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਦੀ ਅਗਵਾਈ ‘ਚ ਨਗਰ ਕੀਰਤਨ ਦੌਰਾਨ ਅੱਗੇ ਅੱਗੇ ਗੱਤਕੇ ਦੇ ਜੌਹਰ ਦਿਖਾਏ ਤੇ ਸੰਗਤਾਂ ਨੂੰ ਮਾਰਸ਼ਲ ਖੇਡ ਵੱਲ ਆਕਰਸ਼ਤ ਕੀਤਾ ।
ਨਗਰ ਕੀਰਤਨ ਦੌਰਾਨ ਪੰਜ ਪਿਆਰੇ ਸਾਹਿਬਾਨ ਤੇ ਪੰਜ ਦੁਲਾਰੇ ਸਾਹਿਬਾਨ ਨੇ ਖੁੱਲੀਆਂ ਗੱਡੀਆਂ ਰਾਂਹੀ ਨਗਰ ਕੀਰਤਨ ਦੀ ਅਗਵਾਈ ਕੀਤੀ ਤੇ ਉਨ੍ਹਾਂ ਦੀਆਂ ਗੱਡੀਆਂ ਤੇ ਮੀਂਹ ਤੋਂ ਬਚਾਓ ਲਈ ਵੱਡੀਆਂ ਛਤਰੀਆਂ ਦਾ ਪ੍ਰਬੰਧ ਕੀਤਾ ਗਿਆ । ਇਸ ਸਮੇ ਕੁਝ ਸੰਗਤਾਂ ਆਪਣੇ ਘਰਾਂ ਤੋਂ ਛਤਰੀਆਂ ਲੈ ਕੇ ਸ਼ਾਮਲ ਹੋਈਆਂ ਜਦਕਿ ਬਹੁਤੇ ਸ਼ਰਧਾਲੂਆਂ ਦੇ ਕੱਪੜੇ ਵੀ ਲਗਾਤਾਰ ਪੈਦੇ ਰਹੇ ਮੀਂਹ ਨਾਲ ਭਿੱਜ ਗਏ ਪਰ ਉਨ੍ਹਾਂ ਦੀ ਸ਼ਰਧਾ ਘੱਟ ਨਾ ਸਕੀ ।ਪਾਲਕੀ ਸਾਹਿਬ ਦੇ ਅੱਗੇ ਅੱਗੇ ਸ਼ਰਧਾਲੂਆਂ ਵੱਲੋਂ ਸਾਰੇ ਰਸਤੇ ਦੀ ਝਾੜੂਆਂ ਨਾਲ ਸਫਾਈ ਦੀ ਸੇਵਾ ਕੀਤੀ ਗਈ । ਪਿੱਛੇ ਪਿੱਛੇ ਵੱਖ ਵੱਖ ਟਰਾਲੀਆਂ ਰਾਂਹੀ ਰਾਗੀ ਜਥਿਆਂ ਵੀ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਤੇ ਧਾਰਮਿਕ ਸਭਾ ਸੋਸਾਇਟੀਆਂ ਦੇ ਵੱਲੋਂ ਵੀ ਸ਼ਬਦ ਪੜ੍ਹਦੇ ਹੋਏ ਸ਼ਮੂਲੀਅਤ ਕੀਤੀ ਗਈ ।

ਦੁਪਹਿਰ ਨੂੰ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਤੋਂ ਆਰੰਭ ਹੋਇਆ ਨਗਰ ਕੀਰਤਨ ਨਗਰ ਡੱਲਾ ਦੀ ਪਰਕਰਮਾ ਕਰਦੇ ਹੋਏ ਗੁਰਦੁਆਰਾ ਬਾਉਲੀ ਸਾਹਿਬ ਸੋਢੀਆਂ ਤੋਂ ਹੋਣ ਉਪਰੰਤ ਤਾਸ਼ਪੁਰ ਲੋਹੀਆਂ ਮੁੱਖ ਸੜਕ ਰਾਂਹੀ ਗੁਰਦੁਆਰਾ ਬਾਉਲੀ ਸਾਹਿਬ ਪੰਜਵੀਂ ਪਾਤਸ਼ਾਹੀ ਡੱਲਾ ਸਾਹਿਬ ਪੁੱਜਾ ਤੇ ਉਪਰੰਤ ਵਾਪਸ ਗੁਰਦੁਆਰਾ ਭਾਈ ਲਾਲੂ ਜੀ ਵਿਖੇ ਸ਼ਾਮ ਨੂੰ ਪੁੱਜ ਕੇ ਸਫਲਤਾ ਪੂਰਵਕ ਸੰਪੰਨ ਹੋਇਆ।
ਇਸ ਸਮੇ ਨਗਰ ਕੀਰਤਨ ‘ਚ ਬਾਬਾ ਜੱਗਾ ਸਿੰਘ , ਡੱਲਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਮੇਲਾ ਇੰਚਾਰਜ ਅਮਰਜੀਤ ਸਿੰਘ , ਕੁਲਵੰਤ ਸਿੰਘ ਗੁਰਦੁਆਰਾ ਇੰਸਪੈਕਟਰ , ਆਪ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ , ਨਰਿੰਦਰ ਸਿੰਘ ਖਿੰਡਾ , ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ,ਭਾਈ ਹਰਵਿੰਦਰ ਸਿੰਘ ਪ੍ਰਚਾਰਕ ,ਭਾਈ ਮਨਪ੍ਰੀਤ ਸਿੰਘ ਪ੍ਰਚਾਰਕ , ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ , ਜਿਲਾ ਖਜਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ , ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ , ਲਖਵਿੰਦਰ ਸਿੰਘ ਪੰਡੋਰੀ ,ਜਥੇ. ਸੂਖਚੈਨ ਸਿੰਘ ਮਨਿਆਲਾ, ਜਥੇ. ਇੰਦਰ ਸਿੰਘ ਲਾਟੀਆਂ ਵਾਲ, ਬੀਬੀ ਬਲਜੀਤ ਕੌਰ ਕਮਾਲਪੁਰ, ਨਗਰ ਕੌਂਸਲ ਸੁਲਤਾਨਪੁਰ ਦੇ ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਤੇਜਵੰਤ ਸਿੰਘ ਸੁਲਤਾਨਪੁਰ,ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ, ਸੀਨੀਅਰ ਆਗੂ ਰਵਿੰਦਰ ਸਿੰਘ ਰਵੀ, ਚੇਅਰਮੈਨ ਹਰਚਰਨ ਸਿੰਘ ਬੱਗਾ, ਉੱਪ ਪ੍ਰਧਾਨ ਨਗਰ ਕੌਸਲ ਨਵਨੀਤ ਸਿੰਘ ਚੀਮਾ, ਚੇਅਰਮੈਨ ਜਸਵਿੰਦਰ ਸਿੰਘ, ਪੀ.ਏ ਸਤਨਾਮ ਸਿੰਘ, ਮਾਨਵ ਧੀਰ, ਕੌਸਲਰ ਪਵਨ ਕਨੌਜੀਆਂ, ਸੁੱਚਾ ਸਿੰਘ, ਢਾਡੀ ਭਾਈ ਮਨਜੀਤ ਸਿੰਘ ਖਿੰਡਾ, ਰਣਜੀਤ ਸਿੰਘ ਰਾਣਾ, ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਕਥਾਵਾਚਕ ਭਾਈ ਸੁਖਦੇਵ ਸਿੰਘ, ਹਰਪ੍ਰਿਤਪਾਲ ਸਿੰਘ ਵਿਰਕ, ਰਣਜੀਤ ਸਿੰਘ ਵਿਰਕ, ਕਰਨੈਲ ਸਿੰਘ ਜੋਧਪੁਰੀ, ਸੋਨੂੰ ਜੈਨਪੁਰ, ਕਮਲਜੀਤ ਸਿੰਘ, ਪ੍ਰਮਿੰਦਰ ਸਿੰਘ, ਬਾਬਾ ਬਲਕਾਰ ਸਿੰਘ , ਜਗੀਰ ਸਿੰਘ ਪ੍ਰਧਾਨ , ਬਘੇਲ ਸਿੰਘ ,ਗੁਰਮੇਲ ਸਿੰਘ ,ਇੰਦਰ ਸਿੰਘ ਡੱਲਾ ਜਸਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਡਿਤ ਦੀਨ ਦਿਆਲ ਉਪਾਧਿਆਏ ਦੀ 106ਵੀਂ ਜਯੰਤੀ ਤੇ ਭਾਜਪਾ ਆਗੂਆਂ ਨੇ ਦਿੱਤੀ ਸ਼ਰਧਾਂਜਲੀ
Next articleਗੀਤ