ਤਿੰਨ ਦਿਨ ਚੱਲਿਆ ਸੰਤ ਸਮਾਗਮ ਅਤੇ ਸਜੀ ਕਵਾਲੀ ਮਹਿਫ਼ਲ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਗੁਰਬਚਨ ਦਾਸ ਜੀ ਡੇਰਾ ਚੱਕ ਲਾਦੀਆਂ ਵਾਲਿਆਂ ਦੀ ਦੀ ਅਗਵਾਈ ਵਿਚ ਸੰਗਤਾਂ ਅਤੇ ਸੰਤ ਮਹਾਪੁਰਸ਼ਾਂ ਵਲੋਂ ਬ੍ਰਕੱਤ ਸੰਤ ਮੰਡਲੀ ਹਰਿਦੁਆਰ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਬ੍ਰਕੱਤ ਸੰਤ ਮੰਡਲੀ ਸੰਤ ਦਿਲਾਵਰ ਸਿੰਘ ਬ੍ਰਹਮ ਜੀ ਡੇਰਾ ਸੰਤਪੁਰਾ ਜੱਬੜ ਵਾਲਿਆਂ ਦੀ ਸਰਪ੍ਰਸਤੀ ਹੇਠ ਡੇਰਾ ਚੱਕ ਲਾਦੀਆਂ ਪੁੱਜੀ। ਜਿੱਥੇ ਸੰਤ ਸਮਾਗਮ ਕਥਾ ਕੀਰਤਨ ਦਰਬਾਰ ਅਤੇ ਕਵਾਲੀ ਮਹਿਫ਼ਲ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਆਏ ਮਹਾਪੁਰਸ਼ਾ ਦਾ ਸੰਤ ਗੁਰਬਚਨ ਦਾਸ ਜੀ ਨੇ ਭਰਵਾਂ ਸਵਾਗਤ ਕੀਤਾ।
ਇਸ ਸਮਾਗਮ ਵਿਚ ਸੰਤ ਪ੍ਰਮੇਸ਼ਵਰ ਸਿੰਘ ਭੋਗਪੁਰ, ਸੰਤ ਗੁਰਮੁੱਖ ਸਿੰਘ ਸੱਜਣਾ, ਸੰਤ ਰਾਮ ਜੀ ਬਾਹਟੀਵਾਲ, ਸੰਤ ਨਿਰਮਲ ਸਿੰਘ ਢੈਹਾ, ਸੰਤ ਰਾਮ ਕਿਸ਼ਨ ਸ਼ੇਰਪੁਰ ਕੱਲਰਾਂ, ਬੀਬੀ ਮੀਨਾ ਜੀ ਜੈਜੋਂ, ਸੰਤ ਹਰੀ ਓਮ ਜੀ ਮਾਹਲਪੁਰ, ਸੰਤ ਸਤਨਾਮ ਸਿੰਘ ਨਰੂੜ, ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ, ਸੰਤ ਹਰਕਿਸ਼ਨ ਸਿੰਘ ਸੋਢੀ, ਸੰਤ ਸੁਖਵਿੰਦਰ ਦਾਸ ਸਰਿਆਲਾ, ਸੰਤ ਜਸਵੰਤ ਸਿੰਘ ਖੇੜਾ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਕਸ਼ਮੀਰਾ ਸਿੰਘ ਕੋਟ ਫਤੂਹੀ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਸੁਰਿੰਦਰ ਸਿੰਘ ਸੋਢੀ ਕੰਦੋਲਾ, ਸੰਤ ਜਸਵੰਤ ਸਿੰਘ ਠੱਕਰਵਾਲ, ਸੰਤ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਪੁਰਸ਼ ਹਾਜ਼ਰ ਸਨ। ਇਸ ਮੌਕੇ ਭਾਈ ਸ਼ਾਮਜੀਤ ਸਿੰਘ ਮੇਲਾ ਕੀਰਤਨੀ ਜੱਥਾ ਅਤੇ ਕਵਾਲ ਕੁਲਦੀਪ ਰੁਹਾਨੀ ਫਗਵਾੜਾ ਨੇ ਸੰਗਤ ਨੂੰ ਮਾਰਫਤੀ ਕਲਾਮ ਸਰਵਣ ਕਰਾਏ। ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ ਅਤੇ ਦਿਨੇਸ਼ ਸ਼ਾਮਚੁਰਾਸੀ ਨੇ ਕੀਤਾ। ਜ਼ਿਕਰਯੋਗ ਹੈ ਕਿ ਇਸ ਮੰਡਲੀ ਦੇ ਮਹਾਪੁਰਸ਼ਾਂ ਨੇ ਸਵੇਰੇ ਸ਼ਾਮ ਆਰਤੀ ਭਜਨ ਕਰਕੇ ਸੰਗਤ ਨੂੰ ਪ੍ਰਮਾਤਮਾ ਦੀ ਰੁਹਾਨੀਅਤ ਨਾਲ ਜੋੜਿਆ।