ਬੋਲੀਆਂ …..

ਜਤਿੰਦਰ ਭੁੱਚੋ

(ਸਮਾਜ ਵੀਕਲੀ)

 

1ਦਿੱਲੀ ਦੇ ਵਿੱਚ ਇਕੱਠ ਹੋ ਗਿਆ
 ਇਕੱਠ ਹੋ ਗਿਆ ਭਾਰੀ
 ਗੋਦੀ ਮੀਡੀਆ ਨੇ
 ਫੋਕੀ ਸੁਲ੍ਹਾ ਨਾ ਮਾਰੀ
ਗੋਦੀ ਮੀਡੀਆ ਨੇ……..
2
 ਦਿੱਲੀ ਦੇ ਵਿੱਚ ਇਕੱਠ ਹੋ ਗਿਆ
ਇਕੱਠ ਹੋ ਗਿਆ ਭਾਰੀ
ਨੱਬੇ ਨੱਬੇ ਸਾਲ ਦੇ ਬਾਪੂ
ਉੱਤੋਂ ਪੈਂਦੀ ਠਾਰੀ
ਹਾਲੇ ਵੀ ਤੁਸੀਂ ਘਰਾਂ ਚ ਬੈਠੇ
ਕਿਉਂ ਮੱਤ ਪਈ ਏ ਮਾਰੀ
ਰਲ ਜੋ  ਘੋਲਾ ‘ਚ
ਜਿਓਣੇ ਅਰਜ ਗੁਜ਼ਾਰੀ………
3
ਹੋ ਦਿੱਲੀ ਦੇ ਵਿਚ ਇਕੱਠ ਹੋ ਗਿਆ
 ਇਕੱਠ ਹੋ ਗਿਆ ਭਾਰੀ
ਬਈ ਓਥੇ  ਬਾਘੜ ਬਿੱਲਾ  ਬੈਠਾ
ਬੈਠਾ ਤਖ਼ਤ ਤੇ ਕੁੰਡਲੀ ਮਾਰੀ
ਕਿਸਾਨੀ ਖੱਜਲ ਖ਼ੁਆਰ ਹੈ ਕੀਤੀ
ਜਾਂਦੈ ਕਹਿਰ ਗੁਜ਼ਾਰੀ
ਗੋਡਿਆਂ ਥੱਲੇ ਲੈ ਲਓ ਉਹਨੂੰ
ਮਾਰੋ ਚੋਟ ਕਰਾਰੀ……
4
ਕਾਲੇ ਕਨੂੰਨ ਬਣਾ ਕੇ ਸੁੱਤਾ
ਸੁੱਤਾ  ਲੰਮੀਆਂ ਤਾਣ
ਨੀਂਦ ਤੇਰੀ ਨੂੰ ਜਗਾਵਣ ਖ਼ਾਤਰ
ਪ੍ਰਾਹੁਣੇ ਖਡ਼੍ਹ ਗਏ ਬੂਹੇ ਆਣ
ਨਆਰੇ ਲਾ ਕੇ ਉੱਚੀ ਉੱਚੀ
ਕਰਦੇ ਦਰਦ ਬਿਆਨ
ਜੂੰ ਪਿੰਡੇ ਨਾ ਸਰਕੀ ਤੇਰੇ
ਤੂੰ ਚਾਹੁੰਦਾ ਹੈਂ ਘਮਸਾਣ
ਤੂੰ ਚਾਹੁੰਦਾ………
ਜਤਿੰਦਰ ਭੁੱਚੋ 
9501475400
Previous articleਬੱਸ ਇੱਕ ਰੱਬ ਨਾ ਮਾਰੇ
Next articleਆਓ ਪਿਤਾ ਦੀ ਇੱਜ਼ਤ ਕਰਨਾ ਸਿੱਖੀਏ: