ਬਰੱਸਲਜ਼ (ਸਮਾਜ ਵੀਕਲੀ): ਯੂਰੋਪੀਅਨ ਯੂਨੀਅਨ ਨੇ ਬੇਲਾਰੂਸ ਦੀ ਵਿਰੋਧੀ ਧਿਰ ਅਤੇ ਉਸ ਦੀ ਆਗੂ ਸਵਿਤਲਾਨਾ ਸਿਖਾਨਸਕਯਾ ਨੂੰ ਮਨੁੱਖੀ ਹੱਕਾਂ ਬਾਰੇ ਸਖਾਰੋਵ ਪੁਰਸਕਾਰ ਨਾਲ ਸਨਮਾਨਤ ਕਰਨ ਦਾ ਫ਼ੈਸਲਾ ਲਿਆ ਹੈ। ਚੋਣਾਂ ਤੋਂ ਬਾਅਦ ਬਣੀ ਤਾਲਮੇਲ ਪਰਿਸ਼ਦ ਵੱਲੋਂ ਬੇਲਾਰੂਸ ’ਚ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਯੂਰੋਪੀਅਨ ਯੂਨੀਅਨ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਕੋਈ ਵੀ ਜ਼ਾਲਮ ਤਾਕਤ ਮਾਤ ਨਹੀਂ ਦੇ ਸਕਦੀ ਹੈ ਕਿਉਂਕਿ ਉਹ ਸੱਚਾਈ ਨਾਲ ਖੜ੍ਹੇ ਹਨ। ਯੂਰੋਪੀਅਨ ਯੂਨੀਅਨ ਨੇ ਚੋਣਾਂ ਦੌਰਾਨ ਕੀਤੀ ਗਈ ਗੜਬੜ ਅਤੇ ਪ੍ਰਦਰਸ਼ਨਕਾਰੀਆਂ ’ਤੇ ਤਸ਼ੱਦਦ ਦਾ ਨੋਟਿਸ ਲੈਂਦਿਆਂ ਬੇਲਾਰੂਸ ਖਿਲਾਫ਼ ਪਾਬੰਦੀਆਂ ਲਾਉਣ ’ਤੇ ਸਹਿਮਤੀ ਜਤਾਈ ਹੈ। ਇਹ ਪੁਰਸਕਾਰ ਫਰਾਂਸ ਦੇ ਸਤਰਾਸਬਰਗ ’ਚ 16 ਦਸੰਬਰ ਨੂੰ ਦਿੱਤਾ ਜਾਵੇਗਾ।