ਖੇਤਾਂ ਅਤੇ ਮੰਡੀਆਂ ਦੇ ਵਿੱਚ ਰੁਲ ਰਹੀ ਕਿਸਾਨਾਂ ਦੀ ਫਸਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ )-ਇਕ ਪਾਸੇ ਜਿੱਥੇ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਨਵੀਂ ਪਾਲਿਸੀ ਜਾਰੀ ਕੀਤੀ ਗਈ ਹੈ ਬਣੇ ਉੱਥੇ ਇਹ ਕਿਸਾਨਾਂ ਦੇ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਝੋਨੇ ਦੀ ਪੱਕੀ ਫਸਲ ਨੂੰ ਲੈ ਕੇ ਪੰਜਾਬ ਵਿੱਚ ਬੇਮੌਸਮੀ ਹੋ ਰਹੀ ਬਰਸਾਤ ਦਾ ਸਾਹਮਣਾ ਵੀ ਕਰਨਾ ਪਿਆ ਹੈ।ਜੋ ਕਿ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਗੂੜ੍ਹਾ ਕਰ ਰਿਹਾ ਹੈ।ਕਪੂਰਥਲਾ ,ਸੁਲਤਾਨਪੁਰ ਲੋਧੀ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿਚ ਅੱਜ ਬੇਮੌਸਮੀ ਬਰਸਾਤ ਹੋ ਰਹੀ ਹੈ। ਜਿਸ ਦਾ ਸਿੱਧਾ ਸਿੱਧਾ ਅਸਰ ਕਿਸਾਨਾਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਕਿਸਾਨਾਂ ਦੀ ਖੇਤਾਂ ਦੇ ਵਿੱਚ ਝੋਨੇ ਦੀ ਪੱਕੀ ਹੋਈ ਫਸਲ ਤੇ ਦੂਸਰੇ ਪਾਸੇ ਅਨਾਜ ਮੰਡੀਆਂ ਵਿੱਚ ਝੋਨੇ ਦੀ ਲਿਆਂਦੀ ਹੋਈ ਫਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਮੌਕੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਆਪਣਾ ਦੁਖੜਾ ਦੱਸਦੇ ਹੋਏ ਕਿਹਾ ਕਿ ਕਿਸਾਨ ਤੇ ਪਹਿਲਾ ਹੀ ਸਰਕਾਰ ਦੀਆਂ ਪਾਲਸੀਆਂ ਦੇ ਝੰਬੇ ਹੋਏ ਹਨ ਤੇ ਹੁਣ ਰੱਬ ਵੀ ਓਹਨਾ ਉੱਪਰ ਤਰਸ ਨਹੀਂ ਖਾ ਰਿਹਾ।ਇਸੇ ਲਈ ਅੱਜ ਕਿਸਾਨ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਓਹਨਾ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲਈ ਰਹੀਆਂ।ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਨੇ ਸਿੱਧੀ ਬਿਜਾਈ ਦੇ ਨਾਮ ਤੇ ਕਿਸਾਨਾਂ ਨੂੰ ਜੌ ਪ੍ਰਤੀ ਏਕੜ 1500 ਰੁਪਏ ਦੇ ਲਾਲਚ ਹੇਠ ਭਰਮਾਇਆ ਹੈ ਉਹ ਫਸਲ ਪੱਕਣ ਦੇ ਬਾਵਜੂਦ ਵੀ ਅਜੇ ਤਕ ਕਿਸਾਨਾਂ ਨੂੰ ਓਹਨਾ ਦੇ ਬਣਦੇ ਪੈਸੇ ਨਹੀਂ ਦਿੱਤੇ ਗਏ। ਜੌ ਸਰਕਾਰ ਵਲੋਂ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ ਸਾਬਿਤ ਹੋ ਰਿਹਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly