
ਸਮਾਜ ਵੀਕਲੀ ਯੂ ਕੇ-
ਕਪੂਰਥਲਾ, 6 ਫ਼ਰਵਰੀ (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰ, ਕਪੂਰਥਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਰੋਜ਼ਾ ਬਲਾਕ ਪੱਧਰੀ ਖੇਡ ਮੇਲੇ ਦਾ ਪਹਿਲਾ ਦਿਨ ਯਾਦਗਾਰੀ ਹੋ ਨਿਬੜਿਆ। ਨਹਿਰੂ ਯੁਵਾ ਕੇਂਦਰ, ਕਪੂਰਥਲਾ ਤੋਂ ਜ਼ਿਲ੍ਹਾ ਯੂਥ ਅਫਸਰ, ਮੈਡਮ ਗਗਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਮਿਤ ਅਤੇ ਕਪਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਖੇਡ ਮੇਲੇ ਦਾ ਰਸਮੀ ਤੌਰ ਤੇ ਉਦਘਾਟਨ ਇਲਾਕੇ ਦੇ ਨਾਮਵਾਰ ਸਮਾਜ-ਸੇਵੀ ਅਤੇ ਸਟੇਟ ਐਵਾਰਡੀ ਰੌਸ਼ਨ ਖੈੜਾ ਅਤੇ ਅੰਤਰਰਾਸ਼ਟਰੀ ਕਬੱਡੀ ਕੋਚ ਅਮਰੀਕ ਸਿੰਘ ਦੁਆਰਾ ਸਾਂਝੇ ਤੌਰ ਉੱਤੇ ਕੀਤਾ ਗਿਆ।
ਪਹਿਲੇ ਦਿਨ ਦੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਕਰਵਾਏ ਗਏ 20 ਈਵੈਂਟਸ ਦੌਰਾਨ ਇਲਾਕੇ ਭਰ ਦੇ 10 ਸਕੂਲਾਂ ਦੀਆਂ ਟੀਮਾਂ ਦੇ ਲਗਭਗ 300 ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਤੇ ਇਲਾਕੇ ਭਰ ਦੀਆਂ ਨਾਮਵਰ ਸ਼ਖਸ਼ੀਅਤਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਜਿਨ੍ਹਾਂ ਵਿੱਚ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਪ੍ਰਿੰਸੀਪਲ ਬਲਦੇਵ ਸਿੰਘ ਢਿੱਲੋ , ਵਾਈਸ ਪ੍ਰਿੰਸੀਪਲ ਮਨਜਿੰਦਰ ਸਿੰਘ ਜੌਹਲ, ਗੁਰਪ੍ਰਤਾਪ ਸਿੰਘ, ਵਾਈਸ ਪ੍ਰਿੰਸੀਪਲ, ਡਾ. ਨਿਰਮਲ ਸਿੰਘ, ਪ੍ਰਿੰਸੀਪਲ, ਮੈਡਮ ਕੁਲਵਿੰਦਰ ਕੌਰ ਅਤੇ ਸਰਦਾਰ ਸ਼ੀਤਲ ਸਿੰਘ, ਸਰਪੰਚ ਸੰਧਰ ਜਗੀਰ ਆਦਿ ਨੇ ਆਪਣੇ ਸਟਾਫ ਮੈਂਬਰਾਂ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੁਆਰਾ ਆਈਆਂ ਹੋਈਆਂ ਇਹਨਾਂ ਸ਼ਖਸ਼ੀਅਤਾਂ ਦਾ ਕਾਲਜ ਪਹੁੰਚਣ ਤੇ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਸਮੂਹ ਮਹਿਮਾਨਾਂ ਨੂੰ ਕਾਲਜ ਵੱਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ।ਇਸ ਖੇਡ ਮੇਲੇ ਵਿੱਚ ਖੇਡਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਬੈਡਮਿੰਟਨ ਵਿੱਚ ਕੋਚ ਕੁਲਬੀਰ ਕਾਲੀ ਟਿੱਬਾ ਅਤੇ ਕੋਚ ਰਕੇਸ਼ ਕੁਮਾਰ ਵੱਖ- ਵੱਖ ਦੂਰੀ ਦੀਆਂ ਰੇਸਾਂ ਵਿੱਚ ਸਤਨਾਮ ਸਿੰਘ, ਅਥਲੈਟਿਕ ਕੋਚ ਆਰ.ਸੀ.ਐਫ., ਦਿਲਰਾਜ ਸਿੰਘ, ਸਪੋਰਟਸ ਇੰਚਾਰਜ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਅਤੇ ਫੁਟਬਾਲ ਕੋਚ ਵਿਸ਼ਨੂੰਵੀਰ ਸਿੰਘ ਨੇ ਫੁਟਬਾਲ ਵਿੱਚ, ਖੋ-ਖੋ ਅਤੇ ਵਾਲੀਬਾਲ ਦੇ ਰਾਸ਼ਟਰੀ ਖਿਡਾਰੀ ਵੈਂਕਟ ਰਮਨ, ਫੁਟਬਾਲ ਦੇ ਰਾਸ਼ਟਰੀ ਖਿਡਾਰੀ ਰਾਹੁਲ ਸਿੰਘ ਤੇ ਸਤਨਾਮ ਸਿੰਘ ਨੇ ਅਤੇ ਰੱਸਾ ਕੱਸੀ ਦੇ ਮੁਕਾਬਲਿਆਂ ਵਿੱਚ ਨੇ ਜੱਜਾਂ ਦੀ ਭੂਮਿਕਾ ਅਦਾ ਕੀਤੀ।
ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਅਤੇ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਉਹਨਾਂ ਦਾ ਹੌਸਲਾ ਫਜਾਈ ਕੀਤੀ ਗਈ.
ਡਾ. ਪਰਮਜੀਤ ਕੌਰ, ਮੁਖੀ, ਸਾਇੰਸ ਵਿਭਾਗ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਨੂੰ ਕਾਲਜ ਵੱਲੋਂ ਬਾਖੂਬੀ ਕਰਵਾਏ ਜਾਣ ਦਾ ਭਰੋਸਾ ਦਵਾਇਆ। ਮੰਚ ਦਾ ਸੰਚਾਲਨ ਅਮਰਦੀਪ ਸਿੰਘ ਲੈਕਚਰਾਰ ਅੰਗਰੇਜ਼ੀ ਅਤੇ ਮੈਡਮ ਪਰਮਪ੍ਰੀਤ ਕੌਰ ਲੈਕਚਰਾਰ ਰਾਜਨੀਤੀ ਸ਼ਾਸਤਰ ਨੇ ਕੀਤਾ। ਇਸ ਮੌਕੇ ਤੇ ਕਾਲਜ ਦੇ ਸਮੂਹ ਸਟਾਫ ਮੈਂਬਰਜ ਅਤੇ ਵਿਦਿਆਰਥੀ ਹਾਜ਼ਰ ਸਨ।