ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਰਵਾਏ ਗਏ ਰਚਨਾਤਮਕ ਮੁਕਾਬਲੇ

ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ  

 ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲੋਕਡਾਊਨ ਦੇ ਚਲਦਿਆਂ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਰਚਨਾਤਮਕ ਰੁਚੀਆਂ ਨੂੰ ਨਿਖਾਰਨ ਲਈ ਅਤੇ ਪੜ੍ਹਾਈ ਦੇ ਵਿੱਚ ਕੰਪਿਊਟਰ ਸਬੰਧੀ ਵਿਸ਼ਿਆਂ ਨੂੰ ਅਸਲੀ ਰੂਪ ਵਿੱਚ ਸਮਝਣ ਦੀ ਯੋਗਤਾ ਨੂੰ ਵਧਾਉਣ ਦੇ ਉਪਰਾਲੇ ਤਹਿਤ   ਬੇਬੇ ਨਾਨਕੀ  ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕੰਪਿਊਟਰ ਵਿਭਾਗ ਦੁਆਰਾ ਪ੍ਰੋਫ਼ੈਸਰ ਪਵਨਦੀਪ ਕੌਰ ਅਤੇ ਪ੍ਰੋ ਜਤਿੰਦਰ ਸਿੰਘ ਦੀ ਅਗਵਾਈ ਹੇਠ  ਬੈਸਟ ਆਊਟ ਆਫ਼ ਵੇਸਟ ਨਾਂ ਦੇ ਬੈਨਰ ਹੇਠ ਬੱਚਿਆਂ ਦਾ ਰਚਨਾਤਮਕ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ।

ਵਿਦਿਆਰਥੀਆਂ ਨੂੰ ਕੰਪਿਊਟਰ ਦੇ ਵਿਸ਼ਿਆਂ ਸਬੰਧੀ ਵੱਖ ਵੱਖ ਮਾਡਲ ਬਣਾ ਕੇ ਉਨ੍ਹਾਂ ਦੇ ਕੰਮ ਕਰਨ ਦੀ ਵਿਧੀ ਨੂੰ ਬਾਖ਼ੂਬੀ  ਸਮਝਾਇਆ। ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਮਾਡਲਾਂ ਨੂੰ ਮਨਾਉਣ ਦੇ ਲਈ ਬੱਚਿਆਂ ਵੱਲੋਂ ਘਰੇਲੂ ਵਧੇ ਘਟੇ ਸਾਮਾਨ ਜਿਵੇਂ ਅਖ਼ਬਾਰਾਂ, ਗੱਤਾ, ਸੀਡੀਆਂ ਥਰਮੋਕੋਲ ਤੇ ਡੱਬੇ ਆਦਿ ਵਸਤੂਆਂ ਦੀ ਵਰਤੋਂ ਕੀਤੀ ਗਈ।  ਇਸ ਮੁਕਾਬਲੇ ਵਿੱਚ ਅਮਨਪ੍ਰੀਤ ਕੌਰ ਬੀਸੀਏ ਭਾਗ ਦੂਜਾ ਨੇ ਪਹਿਲਾ ਸਥਾਨ, ਸਿਮਰਨ ਕੌਰ ਬੀਸੀਏ ਭਾਗ ਦੂਜਾ ਅਤੇ ਪ੍ਰਭਦੀਪ ਸਿੰਘ ਬੀਸੀਏ ਭਾਗ ਤੀਜਾ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਅਤੇ ਜਸਪ੍ਰੀਤ ਕੌਰ ਬੀਸੀਏ ਭਾਗ ਦੂਜਾ ਤੇ ਹਰਮਨਪ੍ਰੀਤ ਕੌਰ ਬੀਸੀਏ ਭਾਗ ਦੂਜਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ ।

ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਵੱਲੋਂ ਬਣਾਏ ਗਏ । ਇਨ੍ਹਾਂ ਮਾਡਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਥੇ ਵਿਦਿਆਰਥੀ ਨੇ ਆਪਣੀ ਰਚਨਾਤਮਕ ਕਲਾਵਾਂ ਨੂੰ ਹੋਰ ਵੀ ਨਿਖਾਰਿਆ ਹੈ , ਤੇ ਘਰੇਲੂ ਸਾਮਾਨ  ਦੀ ਯੋਗ ਵਰਤੋਂ ਕਰਦਿਆਂ ਉਸ ਤੋਂ ਸਜਾਵਟੀ ਚੀਜ਼ਾਂ ਬਣਾਉਣ ਦਾ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਜਿੱਥੇ ਮੱਛੀਆਂ ਨੂੰ ਇਸ ਮੁਕਾਬਲੇ ਚ ਭਾਗ ਲੈਣ ਤੇ ਵਧਾਈ ਦਿੱਤੀ। ਉਥੇ ਹੀ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸੀਹਤ!!
Next articleਰਮਜ਼ਾਨ ਦਾ ਮਹੀਨਾ – ਈਦ-ਉਲ-ਫ਼ਿਤਰ