ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬੂਲਪੁਰ ਵਿਖੇ ਧਾਰਮਿਕ ਸਮਾਗਮ ਦੌਰਾਨ ਇੱਕ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਤੋਂ ਉਪਰੰਤ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਗਿਆ।
ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਜਥੇ ਭਾਈ ਗੁਰਜੀਤ ਸਿੰਘ ਗੌਰੀ ਨੇ ਇਤਿਹਾਸਿਕ ਵਾਰਾਂ ਰਾਹੀਂ ਗੁਰੂ ਸਾਹਿਬ ਦੀ ਜੀਵਨ ਬਾਰੇ ਚਾਨਣਾ ਪਾਇਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਸਾਰੀ ਮਨੁੱਖਤਾ ਲਈ ਪ੍ਰੇਰਨਾ-ਸਰੋਤ ਹਨ ।
ਪ੍ਰਬੰਧਕ ਕਮੇਟੀ ਨੇ ਰਾਗੀ, ਢਾਡੀ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਹਾਜ਼ਿਰ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਗੁਰਮੁਖ ਸਿੰਘ ਪ੍ਰਧਾਨ ,ਸਰਵਣ ਸਿੰਘ ਚੰਦੀ,ਬਲਦੇਵ ਸਿੰਘ ਸਾਬਕਾ ਸਰਪੰਚ,ਗੁਰਸ਼ਰਨ ਸਿੰਘ ਨੰਬਰਦਾਰ,ਸੁਰਜੀਤ ਸਿੰਘ , ਮਾਸਟਰ ਅਵਤਾਰ ਸਿੰਘ,ਕੇਵਲ ਸਿੰਘ ਸਾਬਕਾ ਪ੍ਰਧਾਨ,ਪਰਮਿੰਦਰ ਸਿੰਘ ਜੋਸਨ,ਜਸਵਿੰਦਰ ਸਿੰਘ, ਅਵਤਾਰ ਸਿੰਘ,ਤਜਿੰਦਰਪਾਲ ਸਿੰਘ,ਸਰਬਜੀਤ ਸਿੰਘ,ਸਰਪੰਚ ਬੀਬੀ ਮਨਿੰਦਰ ਕੌਰ ,ਬਲਵਿੰਦਰ ਸਿੰਘ ਲੈਹਰੀ ,ਕਰਨੈੈੈਲ ਸਿੰਘ ਥਿੰੰਦ, ਲਖਵਿੰਦਰ ਸਿੰਘ ਨੰਨੜਾ,ਸੁਖਵਿੰਦਰ ਸਿੰਘ ਮਹਿਰੋਕ, ਬਲਵਿੰਦਰ ਸਿੰਘ ਬਿੱਟੂ,ਸਰਬਜੀਤ ਸਿੰਘ ਆੜਤੀਆ,ਮਲਕੀਤ ਸਿੰਘ ਆੜਤੀਆ,ਲਖਵਿੰਦਰ ਸਿੰਘ ਮਹਿਰੋੋਕ,ਹਰਜਿੰਦਰ ਸਿੰਘ, ਸਾਧੂ ਸਿੰਘ ਸਾਬਕਾ ਬਲਾਕ ਸਿੱਖਿਆ ਅਧਿਕਾਰੀ,ਮਲਕੀਤ ਸਿੰਘ ਮੋੋਮੀ,ਰਣਜੀਤ ਸਿੰਘ ਥਿੰਦ,ਕੇਵਲ ਸਿੰਘ ਸਾਬਕਾ ਬਲਾਕ ਸਿੱਖਿਆ ਅਧਿਕਾਰੀ,ਮਾਸਟਰ ਦੇਸ ਰਾਜ ਸਾਬਕਾ ਸਰਪੰਚ, ਸੁਰਿੰਦਰ ਸਿੰਘ ਚੰਦੀ,ਕੈੈਪਟਨ ਚੰਚਲ ਸਿੰਘ ਕੌੜਾ,ਬਲਵੰਤ ਸਿੰਘ ਕੌੜਾ, ਤੇਜਵਿੰਦਰ ਸਿੰਘ, ਜਸਵੰਤ ਸਿੰਘ ਫੌਜੀ, ਪ੍ਰਸਿੱਧ ਸਮਾਜ ਸੇਵਕ ਗੁਰਜੀਤ ਸਿੰਘ ਕਾਕਾ, ਨੌਜਵਾਨ ਆਗੂ ਗੁਰਪ੍ਰੀਤ ਸਿੰਘ, ਪੂਰਨ ਸਿੰਘ ਥਿੰਦ,ਕੇਵਲ ਸਿੰਘ ਫੌਜੀ, ਸਰਪੰਚ,ਸੁਦੇਸ਼ ਕੁਮਾਰ ਜੋਸ਼ੀ ਅਤੇ ਸਮੂਹ ਨਗਰ ਨਿਵਾਸੀਆਂ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।