ਬੁੱਧ ਵਿਹਾਰ ਸੋਫੀ ਪਿੰਡ ਵਿਖੇ ਮਨਾਇਆ ਗਿਆ ‘ਪੂਨਾ ਪੈਕਟ’ ਦਿਵਸ

ਜਲੰਧਰ (ਸਮਾਜ ਵੀਕਲੀ)- ਬੁੱਧ ਵਿਹਾਰ ਟਰੱਸਟ (ਰਜਿ.) ਸੋਫੀ ਪਿੰਡ ਵੱਲੋਂ ‘ਪੂਨਾ ਪੈਕਟ’ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਬੁੱਧ ਵਿਹਾਰ ਸੋਫੀ ਪਿੰਡ ਵਿਖੇ ‘ਪੂਨਾ ਪੈਕਟ’ -1932 ਨੂੰ ਯਾਦ ਕਰਦਿਆਂ ਐਡਵੋਕੇਟ ਹਰਭਜਨ ਦਾਸ ਸਾਂਪਲਾ ਨੇ ਕਿਹਾ ਕਿ ਪੂਨਾ ਦੀ ਯਰਵਦਾ ਜੇਲ੍ਹ ਵਿੱਚ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਡਾ. ਭੀਮ ਰਾਏ ਅੰਬੇਡਰ ਜੀ ਦੇ ਦਰਮਿਆਨ ਹੋਏ ਰਾਜਨੀਤਿਕ ਅਧਿਕਾਰਾਂ ਦੇ ਸਮਝੌਤੇ ਨੂੰ ‘ਪੂਨਾ ਪੈਕਟ’ ਦਾ ਨਾਂ ਦਿੱਤਾ ਗਿਆ। ਬਾਬਾ ਸਾਹਿਬ ਡਾ. ਅੰਬਡੇਕਰ ਜੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ ਕਿ ਅਨੁਸੂਚਿਤ ਜਾਤਾ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਸਮਾਜਿਕ ਤੇ ਰਾਜਨੈਤਿਕ ਅਧਿਕਾਰ ਪ੍ਰਾਪਤ ਹੋਏ ਜਿਸ ਨਾਲ ਸਾਡਾ ਸਮਾਜਿਕ ਪੱਧਰ ਉੱਚਾ ਹੋਇਆ। ਡਾ. ਗੁਰਪਾਲ ਚੌਹਾਨ ਨੇ ਕਿਹਾ ਕਿ ਭਾਰਤ ਦੀ ਅਜਾਦੀ ਤੋਂ ਬਾਅਦ ਜੋ ਵੀ ਸਰਕਾਰਾਂ ਆਈਆਂ ਉਨ੍ਹਾਂ ਨੇ ਪੂਨਾ ਪੈਕਟ ਅਤੇ ਰੀਜਰਵੇਸ਼ਨ ਨੇ ਨਿਯਮਾਂ ਨੂੰ ਮਾੜੀ ਨਿਯਤ ਨਾਲ ਲਾਗੂ ਨਹੀਂ ਕਿਤਾ। ਮਾਸਟਰ ਚਮਨ ਸਾਂਪਲਾ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਮਾਸਟਰ ਰਾਮ ਲਾਲ, ਚਰਨਦਾਸ, ਲੈਂਮਬਰ ਬੰਗੜ, ਮਨੋਹਰ ਲਾਲ, ਗੌਤਮ ਸਾਂਪਲਾ, ਸਿਮਰਜੀਤ ਕੌਰ, ਮਿੰਦੋਂ ਸਾਂਪਲਾ, ਵੀਰਾਂਨ, ਨਿਸ਼ਾਂਤ, ਸਿਧਾਰਤ, ਵਰੁਣ, ਮਨੰਤ, ਸ਼ਾਮ ਐਡਵੋਕੇਟ, ਹਰਭਜਨ ਸਾਂਪਲਾ, ਡਾ. ਗੁਰਪਾਲ ਚੌਹਾਨ ਅਤੇ ਮਾਸਟਰ ਚਮਨ ਸਾਂਪਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਜਾਰੀਕਰਤਾ: ਹਰਭਜਨ ਸਾਂਪਲਾ
ਸਕੱਤਰ
ਮੋਬਾਇਲ: 9872 666 784

Previous articleਨਾਪਾ ਨੇ ਅਮਰੀਕੀ ਯੂਨੀਵਰਸਿਟੀ ਵਿਚ ਕਿਰਪਾਨ ਪਹਿਨਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈਣ ‘ਤੇ ਡੂੰਘੀ ਚਿੰਤਾ ਪ੍ਰਗਟਾਈ
Next articleਲੱਛਣ