ਬੁੱਧ ਬੋਧ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਕੱਬੀਆਂ/ਕੱਬੇ ਵਿਦਵਾਨਾਂ ਦੇ ਸਤਾਏ ‘ਖੋਜਾਰਥੀ ‘

ਯਾਰੀ ਲੱਗੀ ਤੇ ਲਵਾ ਤੇ ਤਖਤੇ
ਟੁੱਟੀ ਤੇ ਚੁਗਾਠ ਪੁੱਟ ਤੀ…।

ਇਹ ਲੋਕ ਬੋਲੀ ਉਚੇਰੀ ਸਿੱਖਿਆ ਦੇ ਵਿੱਚ ਉਹਨਾਂ “ਹੰਕਾਰੀ ਵਿਦਵਾਨਾਂ “ਦੇ ਉਪਰ ਢੁੱਕਦੀ ਐ ਜਿਹਨਾਂ ਦੇ ਕੋਲ ਡਿਗਰੀਆਂ ਤਾਂ ਹਨ ਪਰ ਅਕਲ ਨਹੀਂ। ਅਕਲ ਦਾ ਡਿਗਰੀ ਦੇ ਨਾਲ ਸਬੰਧ ਨਹੀਂ। ਅਕਲ ਤੇ ਸ਼ਕਲ ਦਾ ਵੀ ਨਹੀਂ। ਬੰਦਾ ਅਨਪੜ੍ਹ ਹੋਵੇ।ਫਰਕ ਨੀ ਪਰ ਬੰਦਾ ਹੋਏ ।

ਪੜ੍ਹ ਲਿਖ ਕੇ ਬੰਦਾ ਜਾਨਵਰ ਤੋ “ਇਨਸਾਨ” ਬਣ ਜਾਂਦਾ ਹੈ ਪਰ ਯੂਨੀਵਰਸਿਟੀ ਆਂ ਦੇ ਵਿੱਚ ਭਲੇ ਸਮੇਂ ਜੁਗਾੜਬੰਦੀ ਨਾਲ ਨੌਕਰੀ ਤੇ ਛੋਕਰੀ/ਛੋਕਰਾ ਹਾਸਲ ਕਰ ਚੂੱਕੀਆਂ/ਚੁਕੇ ਇਨ੍ਹਾਂ ” ‘ਖੋਤੀ’ ਵਿਦਵਾਨਾਂ ਨੇ ਕਿੰਨੇ ਵਿੱਦਿਆਰਥੀਅਂ ਦਾ ਭਵਿੱਖ ਤਬਾਹ ਕੀਤਾ ਹੈ ? ਜੇਕਰ ਖੋਜ ਕਰਵਾਈ ਜਾਵੇ ਤਾਂ ਯੂਨੀਵਰਸਿਟੀਆਂ ਨੂੰ ਦੁਨੀਆਂ ਭਰ ਵਿਚੋਂ ਨੋਬਲ ਪੁਰਸਕਾਰ ਜਿੱਤ ਜਾਣਗੀਆਂ।ਇਥੇ ਜੁਗਾੜੀ, ਕਾਮ ਦੇ ਕੀੜੇ ਹਨ। ਜਿਹੜੇ ਦੇਹਾਂ ਗਾਲਦੇ ਹਨ।

ਇਸ ਯੂਨੀਵਰਸਿਟੀ ਦੀਆਂ ਅਕਸਰ ਖਬਰਾਂ ਸੁਰਖੀਆਂ ਬਣਦੀਆਂ ਹਨ। ਪਰ ਕੁੱਝ ਦਿਨ ਚਰਚਾ ਤੋਂ ਬਾਅਦ ਫਿਰ ਘੋੜੀ ਬੋਹੜ ਥੱਲੇ ਵਾਲੀ ਗੱਲ ਹੁੰਦੀ ਹੈ। ਸ਼ਰਮ ਇੰਨ ਕੋ ਆਤੀ ਨਹੀਂ।

ਬਹੁਤੇ ਖੋਜਾਰਥੀ ਜਿਨ੍ਹਾਂ ਨੇ ਸਕੌਲਰਸ਼ਿਪ ਪ੍ਰਾਪਤ ਕੀਤੀ ਸੀ ਤੇ ਮਾੜੀ ਕਿਸਮਤ ਨੂੰ ਦਲਿਤ ਸਨ ਉਹਨਾਂ ਨੂੰ ਜਲੀਲ ਕਰਨ ਤੇ ਵਾਰ ਵਾਰ ਪ੍ਰੀਮਿਸ਼ਨ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਐ। ਇਹ ਮਸਲੇ ਯੂਨੀਵਰਸਿਟੀ ਦੇ ਡੀਨ ਤੇ ਵੀ.ਸੀ ਤੱਕ ਪੁੱਜਦੇ ਰਹੋ ਪਰ ਖੋਤੀ ਵਿਦਵਾਨਾਂ ਦੇ ਕੰਨਾਂ ਤੇ ਜੂੰ ਨੀ ਸਰਕੀ। ਪਰ ਇਹਨਾਂ ਨੇ ਅਨੇਕਾਂ ਵਿਦਿਆਰਥੀ ਆਂ ਤੇ ਖੋਜਾਰਥੀਆਂ ਦਾ ਭਵਿੱਖ ਤਬਾਹ ਕੀਤਾ।

ਉਨ੍ਹਾਂ ਨੂੰ ਮਿਲਿਆ ਵਜੀਫਾ ਫੀਸਾਂ ਰਾਹੀ ਵਾਪਸ ਕਰਵਾਉਣ ਲਈ ਉਨ੍ਹਾਂ ਦੇ ਥੀਸਿਸਾਂ ਨੂੰ ਰੱਦ ਕਰਨ ਜਾਂ ਫਿਰ ਨਿਗਰਾਨ ਵਲੋ ਸਾਈਨ ਨਾ ਕਰਨ ਜੁਰਮਾਨੇ ਭਰਨੇ ਪੈਦੇ ਰਹੇ।

ਇਸ ਖੋਡ ਵਿਚ ਭਾਵੇਂ ਮੁੱਠੀ ਭਰ ਸ਼ਾਮਲ ਹਨ ਜਿਹੜੇ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ/ਕਰਦੀਆਂ ਹਨ। ਸਾਰੇ ਮਾੜੇ ਨੀ ਸਾਰੇ ਚੰਗੇ ਨੀ। ਚੰਗਿਆਂ ਦੀ ਚਰਚਾ ਨੀ ਹੁੰਦੀ ਤੇ ਮਾੜਿਆਂ ਨਾਲ ਖੋਜਾਰਥੀ ਪੰਗਾ ਨੀ ਲੈਦਾ। ਗੰਦ ਵਿੱਚ ਕੌਣ ਵੜੇ ?

ਕਈ ਤਾਂ ਵਿਦਵਾਨ ਕੱਬੇ/ਕੱਬੀਆਂ ਹਨ, ਜਿਨ੍ਹਾਂ ਨੇ ਦਸ ਦਸ ਉਨ੍ਹਾਂ ਖੋਜਾਰਥੀਆਂ ਦੇ ਲਗਾ ਦਿੱਤੇ ਹਨ ਜਿਹੜੇ ਜੇਆਰ ਐਫ ਜਾਂ ਦਲਿਤ ਹਨ। ਕਈ ਵਿਦਿਆਰਥੀ ਜੋ ਪੀਐਚ ਡੀ ਕਰਕੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਆਏ ਸੀ ਉਹ ਫੀਸਾਂ ਤੇ ਜੁਰਮਾਨੇ ਭਰਦੇ ਜਾ ਤੇ ਯੂਨੀਵਰਸਿਟੀ ਛੱਡ ਗਏ ਜਾਂ ਅਜੇ ਵੀ ਬਲੂੰਗੜਿਆਂ ਇਨ੍ਹਾਂ ਬਿੱਲਿਆਂ / ਬਿੱਲੀਆਂ ਦੇ ਮਗਰ ਫਿਰਦੇ ਹਨ।
ਬਹਤਿਆਂ ਦਾ ਜੁਰਮਾਨਾਂ ਲੱਖਾਂ ਨੂੰ ਪਾਰ ਕਰ ਗਿਆ ਹੈ।

ਇਸ ਹਮਾਮ ਵਿਚ ਸਭ ਨੰਗੀਆਂ/ਨੰਗੇ ਹਨ। ਪਰ ਬਹੁਤ ਘੱਟ ਨੇ ਜੋ ਨੰਗੇ ਨਹੀਂ, ਉਹ ਮਰਿਆਦਾ ਪ੍ਰਸ਼ੋਤਮ ਹਨ ਉਨ੍ਹਾਂ ਦੇ ਕਰਕੇ ਹੀ ਯੂਨੀਵਰਸਿਟੀ ਚਲਦੀ ਐ ਨਹੀਂ ਤਾਂ ਉਨ੍ਹਾਂ ਨੇ ਕੋਈ ਵੀ ਰੜਕ ਨੀ ਛੱਡੀ ਜਿਨ੍ਹਾਂ ਦੀ ਇਹ ਚਰਚਾ ਕਰ ਰਿਹਾ।

ਇਕ ਪੰਜਾਬੀ ਯੂਨੀਵਰਸਿਟੀ ਦੇ ਇਹਨਾਂ ਵਿਦਵਾਨਾਂ ਦੀ ਸਤਾਈ ਖੋਜਾਰਥਣ ਨੇ ਗੁੱਸੇ ਵਿੱਚ ਭਾਖੜਾ ਨਹਿਰ ਵਿੱਚ ਛਾਲ ਮਾਰ ਦੇਣੀ ਸੀ। ਪਰ ਕਿਸੇ ਨੇ ਬਚਾ ਲਈ ਸੀ। ਉਹ ਲੁਧਿਆਣਾ ਜਿਲ੍ਹੇ ਦੀ ਸੀ। ਫੇਰ ਡਿਗਰੀ ਦੇ ਕੇ ਖਹਿੜਾ ਛੁਡਾਇਆ ਸੀ। ਹੁਣ ਵੀ ਇਹੋ ਕੁੱਝ ਹੋ ਜਾਣਾ ਐ।

ਇਨ੍ਹਾਂ ਵਿਦਵਾਨਾਂ ਤੇ ‘ਜੱਟਵਾਦ’ਦਾ ਭੂਤ ਸਵਾਰ ਏ। ਤਾਕਤ ਐ ਜਿਸ ਦੀ ਦੁਰਵਰਤੋਂ ਹੁੰਦੀ ਐ। ਪੁੱਛਣ ਵਾਲਾ ਕੋਈ ਨਹੀਂ। ‘ ਕੌਣ ਰਾਣੀ ਨੂੰ ਆਖੇ ਅੱਗਾ ਢਕ?”

ਕੁੱਝ ਤਾਂ ਬਘਿਆੜੀਆ/ ਬਘਿਆੜ ਬਣੇ ਬੈਠੇ ਹਨ, ਜਿਹੜੇ ਕੱਚਾ ਮਾਸ ਖਾਂਦੇ ਹਨ ਨਾ ਮਾਰਦੇ ਹਨ ਨਾ ਛੱਡ ਦੇ ਹਨ। ਇਨ੍ਹਾਂ ਦੀਆਂ ਪਤੀਆਂ / ਪਤਨੀਆਂ ਨੇ ਨਾ ਤਲਾਕ ਦਿੱਤਾ ਨਾ ਵਿਆਹ ਕਰਵਾਇਆ। ਜਿਨਾਂ ਦੇ ਪਤੀ ਭਿੱਜੀ ਬਿੱਲੀ ਬਣੇ ਹਨ ।

ਕਿੰਨੇ ਭਵਿੱਖ ਵਿੱਚ ਵਿਦਵਾਨ ਬਣ ਜਾਣ ਵਾਲੇ ਇਨ੍ਹਾਂ ਖੋਤੀਆਂ/ ਖੋਤਿਆਂ ਵਿਦਵਨਾਂ ਦੇ ਕਰਕੇ ਨੌਜਵਾਨਾਂ ਨੂੰ ਖੱਜਲਖੁਆਰ ਤੇ ਬਰਬਾਦ ਕੀਤਾ ਐ ਇਹ ਬਹੁਤ ਹੀ ਅਹਿਮ ਤੇ ਚਿੰਤਾ ਦਾ ਵਿਸ਼ਾ ਐ।ਇਸ ਸੂਚੀ ਲੱਮੀ ਐ। ਤਨਖਾਹਾਂ ਤੇ ਹੋਰ ਸਹੂਲਤਾਂ ਦੀ ਜੰਗ ਲੜਣ ਵਾਲੀਆਂ ਅਧਿਆਪਕ ਜੱਥੇਬੰਦੀਆਂ ਕਦੇ ਆਪਣੇ ਵਾਰਿਸਾਂ ਦੇ ਅੰਦਰੂਨੀ ਮਸਲਿਆਂ ਤੇ ਲੜਾਈ ਲੜਣਗੀਆਂ?
ਨਹੀਂ ਕਦੋ ਵੀ ਲੜਣਗੀਆਂ।

ਇਹ ਤਾ ਆਪ ਹੀ ਯੂ ਜੀ ਸੀ ਤੱਕ ਖਬਰਾਂ ਭੇਜਣ ਦਾ ਪ੍ਰਬੰਧ ਕਰਨ ਦੀ ਲੋੜ ਐ।

ਕੀ ਉਹਨਾਂ ਨੂੰ ਸ਼ਰਮ ਆਵੈਗੀ ਜੋ ਇਸ ਕਰਕੇ ਨੀ ਖੋਜਾਰਥੀਆਂ ਦਾ ਪਿੱਛਾ ਛੱਡਦੇ/ਛੱਡਦੀਆਂ ਕਿ ਕੱਲ ਨੂੰ ਇਹ ਉਨ੍ਹਾਂ ਦੀ ਥਾਂ ਲੈਣਗੇ।

ਇਹ ਖੋਜ ਜਾਰੀ ਕਿੰਨੇ ਵਿਦਵਾਨਾਂ ਨੇ ਖੋਜਾਰਥੀਆਂ ਦਾ ਭਵਿੱਖ ਤਬਾਹ ਕੀਤਾ ਕਿੰਨਿਆਂ ਨੇ ਯੂਨੀਵਰਸਿਟੀ ਨੂੰ ਛੱਡਿਆ ਹੈ।
“ਕੱਬੇ/ਕੱਬੀਆਂ ‘ (ਨਿਗਰਾਨ ) ਦਾ ਅੰਦਰਲਾ ਸੱਚ ਜਲਦੀ ਨਾਵਾਂ ਸਮੇਤ ਇਥੇ ਹੀ ਨਹੀਂ ਅੰਗਰੇਜ਼ੀ ਅਖਬਾਰਾਂ ਤੇ ਯੂ ਜੀ ਸੀ ਤੱਕ ਭੇਜਿਆ ਜਾਵੇਗਾ ਤਾਂ ਕਿ ਸੱਚ ਸਾਹਮਣੇ ਆਵੇ।

ਇਸ ਕਾਰਜ ਵਾਸਤੇ ਜਿਹੜੇ ਸੁਹਿਰਦ ਹਨ ਉਹ ਜਰੂਰ ਅੱਗੇ ਆਉਣ “ਤੰਦ ਨੀ ਤਾਣੀ ਤਾਂ ਉਲਝੀ ਪਈ ਐ।” ਤਾਂ ਕਿ ਤਾਣੀ ਠੀਕ ਹੋ ਸਕੇ। ਨਹੀਂ ਤੇ ? ਸ਼ਰਮ ਉਨ ਕੋ ਆਤੀ ਨਹੀਂ। ਬਹੁਤ ਬੇਸ਼ਰਮ ਹਨ।

ਬੁੱਧ ਸਿੰਘ ਨੀਲੋਂ
9464370823

Previous articleਰਣਜੀਤ ਰਾਣਾ ਨੇ ‘ਸ਼ਹਿਰ ਫਗਵਾੜਾ’ ਟਰੈਕ ਦਾ ਪੋਸਟਰ ਕੀਤਾ ਰਿਲੀਜ਼
Next articleਜ਼ਿੰਦਗੀ ਦੇ ਪੈਂਡੇ ….