ਐਨ ਆਰ ਆਈ ਦੇ ਸਹਿਯੋਗ ਨਾਲ ਹੋਇਆ ਜਾਗਰੂਕਤਾ ਸਮਾਗਮ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –ਸਿੰਬਲ ਆਫ਼ ਨੌਲਜ਼, ਵਿਸ਼ਵ ਰਤਨ, ਭਾਰਤੀ ਸੰਵਿਧਾਨ ਦੇ ਨਿਰਮਤਾ, ਨਾਰੀ ਦੇ ਮੁਕਤੀ ਪੈਗੰਬਰ, ਦੱਬੇ ਕੁਚਲੇ ਸਮਾਜ ਦੇ ਰਹਿਨੁਮਾ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਬੱਤੀ ਡਿਗਰੀਆਂ ਲੈਣ ਵਾਲੇ ਭਾਰਤ ਦੇ ਮਹਾਨ ਸਿੱਖਿਆ ਸ਼ਾਸ਼ਤਰੀ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਸਮੂਹ ਐਨ ਆਰ ਆਈ, ਨਗਰ ਨਿਵਾਸੀ ਅਤੇ ਡਾ. ਅੰਬੇਡਕਰ ਵੈਲਫ਼ੇਅਰ ਸੁਸਾਇਟੀ ਧੁਦਿਆਲ ਦੇ ਸਹਿਯੋਗ ਨਾਲ ਬੁੱਧੀਜੀਵੀ ਸੰਮੇਲਨ ਕਰਵਾਇਆ ਗਿਆ।
ਸਮਾਗਮ ਤੋਂ ਪਹਿਲਾਂ ਭਾਈ ਪਰਮਜੀਤ Çੰਸਘ ਅਤੇ ਭਾਈ ਮਨਿੰਦਰ ਸਿੰਘ ਵਲੋਂ ਕੀਰਤਨ ਬਾਣੀ ਦਾ ਗਾਇਨ ਕੀਤਾ ਗਿਆ। ਸਮਾਗਮ ਵਿਚ ਆਏ ਸਾਰੇ ਬੁਲਾਰਿਆਂ ਨੇ ਸਰਬ ਸਮਾਜ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰÇੇਰਆ। ਗਿਆਨੀ ਕੁਲਵੰਤ Çੰਸਘ ਯੂ ਕੇ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਬਸਪਾ ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ, ਐਡਵੋਕੇਟ ਅਵਿਨਾਸ਼ ਕੌਰ, ਐਡਵੋਕੇਟ ਸੋਨਮ ਕੋਟਲੀ ਅਰਾਈਆਂ, ਸ਼੍ਰੀ ਪ੍ਰਸ਼ੋਤਮ ਅਹੀਰ, ਧਰਮਪਾਲ ਕਠਾਰ, ਸੋਹਣ ਲਾਲ ਜੱਸੀ, ਲਲਿਤ ਅੰਬੇਡਕਰੀ ਪ੍ਰਧਾਨ ਵਿਧਾਨ ਸਭਾ ਆਦਮਪੁਰ , ਇੰਦਰਜੀਤ ਬੱਧਣ, ਰਾਜ ਕੁਮਾਰ ਕੋਟਲੀ, ਲਾਰੈਂਸ ਚੌਧਰੀ ਪ੍ਰਧਾਨ ਕ੍ਰਿਸ਼ਚਨ ਫਰੰਟ ਇੰਡੀਆ ਨੇ ਸੰਬੋਧਨ ਕੀਤਾ।
ਹੋਰਨਾਂ ਤੋਂ ਇਲਾਵਾ ਟੋਨੀ ਸਾਰੋਬਾਦ, ਪ੍ਰਗਟ ਚੁੰਬਰ, ਕੈਪਟਨ ਗੁਰਮੇਲਪਾਲ ਸਿੰਘ, ਮਾ. ਧਰਮ ਸਿੰਘ, ਦਲਜੀਤ ਸਿੰਘ ਗੋਲਡੀ, ਸੁਖਵੀਰ ਸਿੰਘ ਹੁੰਦਲ, ਹੈਪੀ ਸਰੋਆ, ਇੰਦਰ ਸਰੋਆ, ਗੁਰਵਿੰਦਰ ਪਾਲ ਸਿੰਘ ਹੁੰਦਲ, ਬੀਬੀ ਮਨਜੀਤ ਕੌਰ, ਬੀਬੀ ਤਾਰੋ, ਇੰਜ. ਜਗਜੀਤ ਸਿੰਘ, ਉਂਕਾਰ ਸਿੰਘ ਰਾਣਾ, ਗਿਆਨੀ ਸਰਵਣ ਸਿੰਘ, ਪੰਚ ਜਸਵੀਰ ਸਿੰਘ, ਸੋਢੀ ਖਾਨਪੁਰ, ਨਰੇਸ਼ ਕੁਮਾਰ ਕੂਪੁਰ, ਐਡਵੋਕੇਟ ਪਵਨ ਨਾਜਕਾ, ਪੰਚ ਸੁਰਜੀਤ ਕੌਰ, ਫ਼ਕੀਰ ਚੰਦ ਜੱਸੀ, ਪ੍ਰਧਾਨ ਹਰੀ ਚੰਦ, ਅਮਰਜੀਤ ਸਰੋਆ, ਵਿਜੇ ਭਾਟੀਆ, ਸਤਪਾਲ ਸਿੰਘ, ਗਿਆਨ ਸਿੰਘ, ਗਿਆਨੀ ਜੋਗਿੰਦਰ ਸਿੰਘ, ਦਵਿੰਦਰ ਸਿੰਘ ਦਾਰਾ, ਸੁਖਵਿੰਦਰ ਸੁੱਖਾ, ਮਨੀ ਭਾਟੀਆ ਸਮੇਤ ਕਈ ਹੋਰ ਹਾਜ਼ਰ ਸਨ। ਸਟੇਜ ਦੀ ਸੰਚਾਲਨਾ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਵਲੋਂ ਕੀਤੀ ਗਈ। ਆਖਿਰ ਵਿਚ ਐਨ ਆਰ ਆਈ ਕੁਲਵੰਤ ਸਿੰਘ ਯੂ ਕੇ ਵਲੋਂ ਸਭ ਸੰਗਤਾਂ ਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਸੰਗਤ ਵਿਚ ਅਤੁੱਟ ਲੰਗਰ ਵਰਤਾਇਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly