(ਸਮਾਜ ਵੀਕਲੀ)
ਲੋਕਤੰਤਰ ਅੱਜ ਕਿੱਧਰ ਵੱਸਦਾ
ਰੋਂਦਾ ਰਾਮ ਅਤੇ ਰਾਵਣ ਹੱਸਦਾ
ਨਿੱਤ ਨਵਾ ਕਾਨੂੰਨ ਆ ਰਿਹਾ
ਖੌਰੇ ਕਿੱਧਰ ਮੁਲਖ ਜਾ ਰਿਹਾ
ਸਾਰੇ ਆਪਣੇ ਧਰਮ ਨੂੰ ਪਿੱਟਣ
ਦੂਜੇ ਮਜ਼੍ਹਬ ਤੇ ਚਿੱਕੜ ਸਿੱਟਣ
ਲੰਘ ਗਏ ਜਦੋਂ ਸਾਲ ਬਹੱਤਰ
ਤੋੜਤੀ ਧਾਰਾ ਤਿੰਨ ਸੋ ਸੱਤਰ
ਮੰਦਰ ਵਾਲਾ ਫ਼ੈਸਲਾ ਹੋਇਆ
ਪੰਡਿਤ ਹੱਸਿਆ ਮੁੱਲਾ ਰੋਇਆ
ਤਲਾਕ ਤਲਾਕ ਆਖੂ ਜਿਹੜਾ
ਜੇਲ੍ਹ ਚ ਜਾ ਕੇ ਹੋਉ ਨਬੇੜਾ
ਮੁਜਰਿਮ ਮਰਜੀ ਨਾਲ ਬਣਾਓ
ਮਨ ਮਰਜ਼ੀ ਦੀ ਸਜ਼ਾ ਸੁਣਾਓ
ਸੀ ਏ ਬੀ ਬਿੱਲ ਹੋਇਆ ਪਾਸ
ਨਾਗਰਿਕ ਹੋਣਗੇ ਲੋਕੀ ਖ਼ਾਸ
ਅੱਗ ਫੈਲੀ ਅੱਜ ਦੇਸ਼ ਦੇ ਅੰਦਰ
ਲੜ ਪਏ ਵੇਖੋ ਮਸਜਿਦ ਮੰਦਿਰ
ਖੇਤੀ ਬਿਲਾਂ ਨੇ ਭੜਥੂ ਪਾਇਆ
ਸਭ ਨੇ ਦਿਲੀ ਧਰਨਾ ਲਾਇਆ
ਆਬਾਦੀ ਰੋਕੂ ਬਿੱਲ ਹੁਣ ਬਾਕੀ
ਅੰਬਰਾਂ ਨੂੰ ਲਾ ਦਿਆਗੇ ਟਾਕੀ
ਪਾਸ ਹੋ ਰਹੇ ਨਿਤ ਨਵੇਂ ਬਿੱਲ
ਬਿੰਦਰਾ ਸੱਭ ਦਾ ਧੜਕਦਾ ਦਿਲ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218