ਪਟਨਾ (ਸਮਾਜ ਵੀਕਲੀ): ਬਿਹਾਰ ਸਰਕਾਰ ਨੇ ਕਰੋਨਾਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਪੰਜ ਮਈ ਤੋਂ ਲਾਇਆ ਲੌਕਡਾਊਨ ਭਲਕੇ 9 ਜੂਨ ਤੋਂ ਖਤਮ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਰਾਤ ਸਮੇਂ ਦਾ ਕਰਫਿਊ ਜਾਰੀ ਰਹੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਲੌਕਡਾਊਨ ਨਾਲ ਕਰੋਨਾਵਾਇਰਸ ਦੇ ਕੇਸਾਂ ’ਚ ਕਮੀ ਆਈ ਹੈ।
ਇਸ ਲਈ ਲੌਕਡਾਊਨ ਖਤਮ ਕੀਤਾ ਜਾਂਦਾ ਹੈ ਪਰ ਸ਼ਾਮ ਸੱਤ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਜਾਰੀ ਰਹੇਗਾ। 50 ਫੀਸਦ ਦੀ ਹਾਜ਼ਰੀ ਨਾਲ ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਖੁੱਲ੍ਹ ਸਕਣਗੇ। ਦੁਕਾਨਾਂ ਸ਼ਾਮ ਪੰਜ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।’ ਉਨ੍ਹਾਂ ਕਿਹਾ ਕਿ ਆਨਲਾਈਨ ਸਿੱਖਿਆ ਕਾਰਜ ਚਲਾਏ ਜਾ ਸਕਣਗੇ। ਨਿੱਜੀ ਵਾਹਨ ਚੱਲਣ ਦੀ ਇਜਾਜ਼ਤ ਰਹੇਗੀ। ਇਹ ਪ੍ਰਬੰਧ ਅਗਲੇ ਹਫ਼ਤੇ ਤੱਕ ਰਹੇਗਾ। ਹੁਣ ਵੀ ਭੀੜ ਤੋਂ ਬਚਣ ਦੀ ਲੋੜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly