ਖੇਡਾਂ ਮਨੁੱਖ ਨੂੰ ਸਰੀਰਿਕ ਤੌਰ ਤੇ ਤੰਦਰੁਸਤ ਰੱਖਦੀਆਂ-ਪਰਗਨ ਸਿੰਘ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਸ਼ਹੀਦ ਬਾਬਾ ਦੱਲ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਬਿਹਾਰੀਪੁਰ ਵਿਖੇ ਗ੍ਰਾਂਮ ਪੰਚਾਇਤ, ਸਪੋਰਟਸ ਕਲੱਬ, ਐਨ. ਆਰ. ਆਈ. ਵੀਰ., ਗੁਰਦੁਆਰਾ ਸ਼ਹੀਦ ਬਾਬਾ ਦੱਲ ਸਿੰਘ ਪ੍ਰਬੰਧਕ ਕਮੇਟੀ, ਪਿੰਡ ਵਾਸੀ ਅਤੇ ਨਗਰ ਟੂਰਨਾਮੈਂਟ ਪ੍ਰਬੰਧਕ ਕਮੇਟੀ ਬਿਹਾਰੀਪੁਰ ਵਲੋਂ ਸਾਂਝੇ ਤੌਰ ਤੇ ਕਰਵਾਇਆ ਜਾ ਰਿਹਾ ਦੋ ਰੋਜ਼ਾ 29ਵਾਂ ਸਲਾਨਾ ਕਬੱਡੀ ਟੂਰਨਮੈਂਟ ਸ਼ਹੀਦ ਬਾਬਾ ਦੱਲ ਸਿੰਘ ਸਟੇਡੀਅਮ ਬਿਹਾਰੀਪੁਰ ਵਿਖੇ ਧੂਮਧੜੱਕੇ ਨਾਲ ਸ਼ੁਰੂ ਹੋ ਗਿਆ।
ਜਿਸ ਦਾ ਉਦਘਾਟਨ ਸਰਪੰਚ ਦਰਸ਼ਨ ਸਿੰਘ ਤੇ ਗ੍ਰਾਮ ਪੰਚਾਇਤ, ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਗਨ ਸਿੰਘ ਬਿਹਾਰੀਪੁਰ ਅਤੇ ਸਿਰਕੱਢ ਆਗੂਆਂ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਦੌਰਾਨ ਸਰਪੰਚ ਦਰਸ਼ਨ ਸਿੰਘ ਅਤੇ ਪ੍ਰਧਾਨ ਪਰਗਨ ਸਿੰਘ ਬਿਹਾਰੀਪੁਰ ਨੇ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਿਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ, ਇਸ ਕਰਕੇ ਹਰ ਇਨਸਾਨ ਨੂੰ ਕੁਝ ਨਾ ਕੁਝ ਸਮਾਂ ਕੱਢਕੇ ਜਰੂਰ ਖੇਡਣਾ ਚਾਹੀਦਾ ਹੈ।
ਇਸ ਅਰੰਭ 29ਵੇਂ ਖੇਡ ਮੇਲੇ ‘ਚ ਭਾਰ ਵਰਗ 75 ਕਿਲੋਂ ਅਤੇ ਭਾਰ ਵਰਗ 57 ਕਿਲੋਂ ਦੇ ਕਬੱਡੀ ਦੇ ਫਸਵੇਂ ਮੁਕਾਬਲੇ ਕਰਵਾਏ ਗਏ। ਇਸ ਮੌਕੇ ਭਗਵੰਤ ਸਿੰਘ, ਮੋਹਣ ਸਿੰਘ, ਲਖਵੀਰ ਸਿੰਘ ਲੱਖਾ, ਬਲਜੀਤ ਸਿੰਘ, ਹਰਜਿੰਦਰ ਸਿੰਘ, ਭਾਗ ਸਿੰਘ, ਇੰਦਰ ਸਿੰਘ ਪੰਚ, ਪਰਗਣ ਸਿੰਘ ਪੰਚ, ਬਲਕਾਰ ਸਿੰਘ, ਅਮਰਜੀਤ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਗੁਰਬਿੰਦਰ ਸਿੰਘ, ਬਾਬਾ ਰਜਿੰਦਰ ਸਿੰਘ, ਪਾਲ ਸਿੰਘ, ਸ਼ੇਰ ਸਿੰਘ, ਬਿੱਟੂ ਕੁਮੈਂਟਰ, ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਣਿਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ।