ਬਿਨ੍ਹਾਂ ਭਰੋਸੇ ਵਿੱਚ ਲਏ ਗੈਰ ਸੰਵਿਧਾਨਿਕ ਤੌਰ ਤੇ ਭੰਗ ਕਰਨ ਅਤੇ ਉਸ ਦੀ ਥਾਂ ਤੇ ਨਵੇਂ ਪ੍ਰਧਾਨ ਤੇ ਜਨਰਲ ਸਕੱਤਰ ਦੀ ਨਿਯੁਕਤੀ ਦਾ ਸਖਤ ਨੋਟਿਸ ਲਿਆ

ਅਧਿਆਪਕ ਦਲ ਕਪੂਰਥਲਾ ਦੇ ਸਮੂਹ ਮੈਂਬਰ ਕਿਸੇ ਦੀ ਜਗੀਰ ਜਾਂ ਬੰਧੂਆ ਮਜਦੂਰ ਨਹੀਂ ਹਨ-ਅਧਿਆਪਕ ਆਗੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੇ ਸਮੂਹ ਮੈਂਬਰਾਂ ਤੇ ਸੀਨੀਅਰ ਆਗੂਆਂ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਪਿਛਲੇ ਦਿਨੀਂ ਸੂਬਾ ਕਮੇਟੀ ਵਲੋਂ ਅਧਿਆਪਕ ਦਲ ਕਪੂਰਥਲਾ ਦੀ ਇਕਾਈ ਨੂੰ ਬਿਨ੍ਹਾਂ ਭਰੋਸੇ ਵਿੱਚ ਲਿਆ ਗੈਰ ਸੰਵਿਧਾਨਿਕ ਤੌਰ ਤੇ ਭੰਗ ਕਰਨ ਅਤੇ ਉਸ ਦੀ ਥਾਂ ਤੇ ਨਵੇਂ ਪ੍ਰਧਾਨ ਤੇ ਜਨਰਲ ਸਕੱਤਰ ਦੀ ਨਿਯੁਕਤੀ ਦਾ ਸਖਤ ਨੋਟਿਸ ਲਿਆ।

ਦਲ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਦਲ ਦੀ ਮੀਟਿੰਗ ਵਿੱਚ ਅਧਿਆਪਕ ਦਲ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਸਰਵਸੰਮਤੀ ਨਾਲ ਇਹ ਮਤਾ ਪਾਸ ਕੀਤਾ ਸੀ ਕਿ ਉਹ ਕਿਸੇ ਵੀ ਕੀਮਤ ਤੇ ਇਸ ਫੈਸਲੇ ਨੂੰ ਮੰਨਣ ਲਈ ਪਾਬੰਧ ਨਹੀਂ ਹਨ, ਅਤੇ ਨਾ ਹੀ ਅਧਿਆਪਕ ਦਲ ਕਪੂਰਥਲਾ ਦੇ ਸਮੂਹ ਮੈਂਬਰ ਕਿਸੇ ਦੀ ਜਗੀਰ ਜਾਂ ਬੰਧੂਆ ਮਜਦੂਰ ਹਨ ਜੋਕਿ ਉਹ ਸੂਬਾ ਕਮੇਟੀ ਦੇ ਗੈਰ ਸੰਵਿਧਾਨਿਕ ਤੇ ਸੇਵਾ ਮੁਕਤ ਅਹੁਦੇਦਾਰਾਂ ਦਾ ਹੁਕਮ ਮੰਨਣ ਲਈ ਪਾਬੰਧ ਹਨ।ਦਲ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਅਹੁਦੇਦਾਰਾਂ ਨੇ ਸੂਬਾ ਕਮੇਟੀ ਤੇ ਕਪੂਰਥਲਾ ਇਕਾਈ ਦੇ ਤਿੰਨ ਚਾਰ ਮੈਂਬਰ ਜੋ ਕਿ ਕਪੂਰਥਲਾ ਇਕਾਈ ਵਿੱਚ ਫੁੱਟ ਪਾਉਣ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਦਲ ਦੇ ਸੰਵਿਧਾਨ ਵਿੱਚ ਰਹਿ ਕੇ ਕੰਮ ਕਰਨ ਅਤੇ ਦਲ ਵਿੱਚ ਰਾਜਨੀਤੀ ਕਰਨ ਦੀ ਬਜਾਇ ਅਧਿਆਪਕ ਵਰਗ ਦੇ ਹਿੱਤਾਂ ਲਈ ਕੰਮ ਕਰਨ ।

ਇਸ ਮੌਕੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਾਰੇ ਸੁਖਦਿਆਲ ਸਿੰਘ ਝੰਡ ਤੇ ਮਨਜਿੰਦਰ ਸਿੰਘ ਧੰਜੂ ਦੀ ਅਗਵਾਈ ਵਿੱਚ ਹੀ ਕੰਮ ਕਰਨਗੇ ਨਾ ਕਿ ਸੂਬਾ ਕਮੇਟੀ ਵਲੋਂ ਨਵੇਂ ਥਾਪੇ ਪ੍ਰਧਾਨ ਤੇ ਜਨਰਲ ਸਕੱਤਰ ਨਾਲ ਕੰਮ ਕਰਨਗੇ।ਇਸ ਮੌਕੇ ਸੀਨੀਅਰ ਆਗੂ ਲੈਕ ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ , ਡਾ. ਅਰਵਿੰਦਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਕਮਲਜੀਤ ਸਿੰਘ ਮੇਜਰਵਾਲ, ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ,ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ,ਅਜੀਤਪਾਲ ਸਿੰਘ,ਅਮਨਦੀਪ ਸਿੰਘ ਵੱਲਣੀ,ਅਮਿਤ ਕੁਮਾਰ,ਅਤੁਲ ਸੇਠੀ,ਬਲਜਿੰਦਰ ਸਿੰਘ ਕਾਹਲਵਾਂ,ਨਰਿੰਦਰ ਭੰਡਾਰੀ,ਬਿਕਰਮਜੀਤ ਸਿੰਘ ਮੰਨਣ,ਹਰਜਿੰਦਰ ਸਿੰਘ ਨਾਂਗਲੂ,ਜਸਵਿੰਦਰ ਸਿੰਘ ਗਿੱਲ,ਮਹਾਂਵੀਰ, ਪਾਰਸ ਧੀਰ,ਰਜੇਸ਼ ਟਿੱਬਾ,ਮਨਿੰਦਰ ਸਿੰਘ, ਸੰਦੀਪ ਸਿੰਘ, ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,. ਗੁਰਮੀਤ ਸਿੰਘ ਖਾਲਸਾ, ਲ਼ੈਕਚਰਾਰ ਵਿਕਾਸ ਭੰਬੀ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ,ਵਿਜੈ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਭਾਗ ਸਿੰਘ, ਰਜੇਸ਼ ਸ਼ਰਮਾ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਆਦਿ ਹਾਜਰ ਸਨ।

Previous articleਗੀਤ-ਗ਼ਜ਼ਲਾਂ ਅਤੇ ਕਲਮ ਦਾ ਸਿਰਨਾਵਾਂ ‘ਬਾਲੀ ਰੇਤਗੜ੍ਹ’
Next articleਕਿਸਾਨੀ ਦਾ ਦੌਰ