ਹੁਸ਼ਿਆਰਪੁਰ /ਸ਼ਾਮ ਚੁਰਾਸੀ (ਚੁੰਬਰ ) (ਸਮਾਜ ਵੀਕਲੀ) – ਖੇਤੀ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਸਬੰਧੀ ਕਿਸਾਨਾਂ ਦਾ ਵਫ਼ਦ ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ ਵਿਚ ਪੀ ਐਸ ਪੀ ਸੀ ਐਲ ਹੁਸ਼ਿਆਰਪੁਰ ਦੇ ਐਸ ਸੀ ਪਰਵਿੰਦਰ ਸਿੰਘ ਖਾਂਬਾ ਨੂੰ ਮੰਗ ਪੱਤਰ ਦਿੱਤਾ ਗਿਆ l ਜਿਸ ਵਿਚ ਖੇਤੀ ਵਾਸਤੇ ਬਿਜਲੀ ਦੀ ਸਪਲਾਈ 6 ਘੰਟੇ ਦਿਨ ਵੇਲੇ ਦੇਣ ਦੀ ਮੰਗ ਕੀਤੀ ਗਈ ਹੈ l ਕਿਸਾਨਾਂ ਨੇ ਕਿਹਾ ਕਿ ਕਣਕ ਦੀ ਫ਼ਸਲ ਨੂੰ ਆਖਰੀ ਪਾਣੀ ਲੱਗ ਰਿਹਾ ਹੈ ।
ਇਸ ਤੋਂ ਇਲਾਵਾ ਗੰਨਾ ਮੱਕੀ ਤੇ ਸਬਜ਼ੀਆਂ ਨੂੰ ਵੀ ਪਾਣੀ ਦੀ ਬਹੁਤ ਜ਼ਰੂਰਤ ਹੈ। ਅਗਰ ਸਾਡੀ ਜਾਇਜ ਮੰਗ ਪੂਰੀ ਨਾ ਕੀਤੀ ਤੇ ਅਸੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵਾਂਗੇ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।ਹੋਰਨਾਂ ਤੋਂ ਇਲਾਵਾ ਇਸ ਮੌਕੇ ਹਾਜ਼ਰ ਵਿਅਕਤੀਆਂ ਵਿਚ ਅਵਤਾਰ ਸਿੰਘ ਕੰਧਾਲਾ ਜੱਟਾਂ, ਹਰਵਿੰਦਰ ਸਿੰਘ, ਗੁਰਜਪਾਲ ਸਿੰਘ ,ਸੁਖਵਿੰਦਰ ਸਿੰਘ ਨੈਣੋਵਾਲ ਵੈਦ, ਭੁਪਿੰਦਰਪਾਲ ਸਿੰਘ, ਗੁਰਨਾਮ ਸਿੰਘ, ਮਨਦੀਪ ਸਿੰਘ ਕਾਨੇ ,ਬਲਬੀਰ ਸਿੰਘ, ਹਰਦੀਪ ਸਿੰਘ, ਹੈਪੀ ਕੰਧਾਲਾ ਜੱਟਾਂ ਆਦਿ ਮੌਜੂਦ ਸਨ।