ਬਿਜਲੀ ਦੀ ਘੱਟ ਸਪਲਾਈ ਕਾਰਨ ਕਿਸਾਨ ਵਫਦ ਦਾ ਚੜਿਆ ਪਾਰਾ

ਐਸ ਸੀ ਸਾਹਬ ਨੂੰ ਮਿਲਕੇ ਦੱਸੀ ਮੁਸ਼ਕਿਲ

ਹੁਸ਼ਿਆਰਪੁਰ / ਸ਼ਾਮ ਚੁਰਾਸੀ (ਕੁਲਦੀਪ ਚੁੰਬਰ) ਸਮਾਜ ਵਕਿਲੀ – ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਮੋਟਰਾਂ ਤੇ ਪੋਹ ਦੀ ਬਿਜਲੀ ਦੀ ਘੱਟ ਸਪਲਾਈ ਸਬੰਧੀ ਐਸ ਸੀ (ਪੀ ਐਸ ਪੀ ਸੀ ਐਲ) ਤੇ ਮੁੱਖ ਖੇਤੀਬਾੜੀ ਅਫਸਰ ਵਿਨੇ ਕੁਮਾਰ ਜੀ ਨੂੰ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ ਵਿਚ ਮਿਲਿਆ ਗਿਆ l ਇਨ੍ਹਾਂ ਨੂੰ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਗਏ ਜਿਸ ਵਿਚ ਪਿਛਲੇ ਦਿਨੀਂ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੁਆਰਾ 25 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਵਾਸਤੇ 8 ਘੰਟੇ ਨਿਰਵਿਘਨ ਸਪਲਾਈ ਦੇਣ ਦਾ ਐਲਾਨ ਕੀਤਾ ਸੀ ਪਰ ਖੇਤੀ ਦੀਆਂ ਮੋਟਰਾਂ ਵਾਸਤੇ ਸਿਰਫ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ
ਜਿਸ ਕਾਰਨ ਕਿਸਾਨਾਂ ਦੀਆਂ ਮੱਕੀ ਗੰਨਾ ਆਦਿ ਫਸਲਾਂ ਸੁੱਕ ਰਹੀਆਂ ਹਨ।

ਪ੍ਰਧਾਨ ਖੰਗੂੜਾ ਨੇ ਮੰਗ ਕੀਤੀ ਕਿ ਜੋ ਕੈਪਟਨ ਸਰਕਾਰ ਨੇ ਕਿਹਾ ਕਿ 25 ਮਈ ਤੋਂ 8 ਘੰਟੇ ਮੋਟਰਾਂ ਦੀ ਸਪਲਾਈ ਪਹਿਲਾਂ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਤੁਰੰਤ ਨਾਂ ਮੰਨੀਆਂ ਗਈਆਂ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ l ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਕੇ ਬਿਜਲੀ ਮਹਿਕਮੇ ਦੀ ਹੋਵੇਗੀ। ਇਸ ਸਮੇਂ ਨਾਲ ਬਲਾਕ ਪ੍ਰਧਾਨ ਭੁਪਿੰਦਰਪਾਲ ਲਾਲੀ, ਸਰਪੰਚ ਰਘੁਵੀਰ ਵਾਹਿਦ, ਗੁਰਜਪਾਲ ਸਿੰਘ, ਲੰਬੜਦਾਰ ਅਵਤਾਰ ਸਿੰਘ, ਮਨਦੀਪ ਤਲਵੰਡੀ ਕਾਨੂੰਗੋ, ਰਣਵੀਰ ਸਿੰਘ ਢੇਹਾ,ਚਰਨਜੀਤ ਵਾਹਿਦ, ਅਜੀਤਪਾਲ ਧੁਦੀਆਲ, ਰਵਿੰਦਰ ਸਿੰਘ, ਬਲਜੀਤ ਬੀਤਾ,ਹਰਦੀਪ ਦੀਪਾ, ਸੁਰਜੀਤ ਸਿੰਘ, ਨਿਰਮਲ ਸਿੰਘ ਤਾਰਾਗੜ੍ਹ, ਜਸਵੀਰ ਸ਼ੀਰਾ,ਜੱਸਾ ਤਾਰਾਗੜ੍ਹ ਆਦਿ ਸ਼ਾਮਿਲ ਸਨ l

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਰੋਨਾ ਕਾਲ ਦੌਰਾਨ ਕਲਾਕਾਰਾਂ ਨਾਲ ਹੋ ਰਹੀ ਸਰਕਾਰ ਦੀ ਬੇਰੁਖ਼ੀ ਦੇ ਚਲਦੇ  ਕਲਾਕਾਰਾਂ ਵਿੱਚ ਭਾਰੀ ਰੋਸ ਤੇ ਨਿਰਾਸ਼ਾ ਦਾ ਆਲਮ
Next articleਲੰਮੇ ਅਤੇ ਕਾਣੇ ਦੋ ਪਿੰਡਾਂ ਦੇ ਕ੍ਰਿਕਟ ਖਿਡਾਰੀ ਇੱਕ ਗਰਾਉਂਡ ਵਿਚ ਹੀ ਕਰਦੇ ਨੇ ਪ੍ਰੈਕਟਿਸ – ਸਰਪੰਚ