ਬਾਸਕਟਬਾਲ ਮੁਕਾਬਲੇ ਦੌਰਾਨ ਸੰਤ ਹਸਥਾਨਾ ਸਾਹਿਬ ਖੀਰਾਂਵਾਲੀ , ਸਸਸਸ ਸਕੂਲ ਸਿੱਧਵਾਂ ਦੋਨਾ ਰਹੇ ਜੇਤੂ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੱਜ ਨੌਜਵਾਨਾਂ ਨੇ ਪੂਰਾ ਦਮ ਖਮ ਦਿਖਾਇਆ। ਬਲਾਕ ਪੱਧਰੀ ਖੇਡਾਂ ਦੇ ਮੁਕਾਬਲਿਆਂ ਨੂੰ ਪਾਰ ਕਰਕੇ ਜ਼ਿਲ੍ਹਾ ਪੱਧਰ ’ਤੇ ਪਹੁੰਚਣ ਵਾਲੇ ਖਿਡਾਰੀ ਕਾਫ਼ੀ ਉਤਸ਼ਾਹਿਤ ਸਨ। ਜਿਸ ਦਾ ਅਸਰ ਮੈਦਾਨ ਵਿਚ ਦੇਖਣ ਨੂੰ ਮਿਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੱਜ ਬਾਸਕਟ ਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਬਾਸਕਟ ਬਾਲ ਦਬੂਲੀਆਂ , ਸੰਤ ਹਸਥਾਨਾ ਸਾਹਿਬ ਖੀਰਾਂਵਾਲੀ , ਸਸਸਸ ਸਕੂਲ ਸਿੱਧਵਾਂ ਦੋਨਾ ਰਹੇ ਜੇਤੂ ਰਹੇ।

100 ਮੀਟਰ ਅੰਡਰ 14 ਪਹਿਲਾਂ ਸਥਾਨ ਮੁੰਦਰ ਸਸਸਸ ਪ੍ਰਵੇਸ਼ ਨਗਰ, ਦੂਜਾ ਸਥਾਨ ਕੰਵਰ ਹਰਜਾਪ ਸਿੰਘ ਕਰਾਇਸ਼ਟ ਜੋਤੀ ਸਕੂਲ ਸੁਲਤਾਨਪੁਰ ਲੋਧੀ ਤੋਂ ਅਤੇ ਤੀਸਰੇ ਸਥਾਨ ਤੇ ਗੁਰਪ੍ਰੀਤ ਕੁਮਾਰ ਰਹੇ , 200 ਮੀਟਰ ਅੰਡਰ 14 ਕ੍ਰਮਵਾਰ ਮੇਨਤ ਪਹਿਲੇ, ਅਨੁਸ਼ ਕੁਮਾਰ ਦੂਜੇ ਅਤੇ ਪ੍ਰਿੰਸ ਕੁਮਾਰ ਤੀਸਰੇ ਸਥਾਨ ਤੇ ਰਹੇ , ਅੰਡਰ 17 100 ਮੀਟਰ ਰੋਹਿਤ ਪਹਿਲੇ , ਜਸ਼ਨਦੀਪ ਦੂਜੇ ਅਤੇ ਜਸ਼ਨਪ੍ਰੀਤ ਤੀਜੇ ਸਥਾਨ ਤੇ ਰਹੇ, ਅੰਡਰ 17 200 ਮੀਟਰ ਪਹਿਲੇ ਸਥਾਨ ਤੇ ਅਮਨਦੀਪ ਦੂਜੇ ਤੇ ਜਸ਼ਨਦੀਪ ਅਤੇ ਸਰਬਜੀਤ ਸਿੰਘ ਤੀਜੇ ਸ਼ਥਾਨ ਤੇ ਰਹੇ। ਅੰਡਰ 17 ਸ਼ਾਟਪੁਟ ਪਹਿਲ ਸਥਾਨ ਤੇ ਗੁਰਬਾਜ ਸਿੰਘ, ਦੂਜੇ ਸਥਾਨ ਤੇ ਹਰਜੋਤ ਅਤੇ ਤੀਜੇ ਸਥਾਨ ਗੁਰਅਮਿ੍ਰਤ ਰਹੇ , ਅੰਡਰ 14 ਸ਼ਾਟਪੁਟ ਅੰਸ਼ ਪਹਿਲੇ ਸਥਾਨ ਤੇ , ਦੂਜੇ ਤੇ ਪ੍ਰਭਜੋਤ ਅਤੇ ਗੁਰਸੇਵਕ ਸਿੰਘ ਤੀਸਰੇ ਸਥਾਨ ਤੇ ਰਹੇ। ਅੰਡਰ 14 ਪਹਿਲੇ ਤੇ ਅੰਸ਼ ਦੂਜੇ ਤੇ ਵਿਸ਼ਾਲ ਅਤੇ ਤੀਜੇ ਤੇ ਪ੍ਰਭਜੋਤ ਰਹੇ। 400 ਮੀਟਰ ਅੰਡਰ 17 ਗਗਨਦੀਪ ਪਹਿਲੇ ਸ਼ਥਾਨ ਤੇ ਹਰਮਨਪ੍ਰੀਤ ਦੂਜੇ ਸਥਾਨ ਤੇ ਤੀਸਰੇ ਤੇ ਰੋਹਿਤ ਰਹੇ ।

ਡਿਸਕਸ ਥ੍ਰੋ ਅੰਡਰ 17 ਕਰਨਵੀਰ ਪਹਿਲੇ ਸਥਾਨ ਤੇ ਗੁਰਬਾਜ ਦੂਜੇ ਸਥਾਨ ਤੇ ਤੀਜੇ ਸਥਾਨ ਤੇ ਗੁਰਅੰਮ੍ਰਿਤ ਰਹੇ। ਇਸੇ ਤਰ੍ਹਾਂ ਖੋ ਖੋ ਅੰਡਰ-14 ਲੜਕਿਆਂ ਵਿਚ ਸਰਕਾਰੀ ਹਾਈ ਸਕੂਲ ਖਸਣ ਪਹਿਲੇ ਅਤੇ ਸਸਸਸ ਢੈਪਈ ਦੂਜੇ ਸਥਾਨ ਰਹੇ। ਅੰਡਰ 17 ਖੋ ਖੋ ਲੜਕਿਆਂ ਵਿਚ ਦੇ ਸਸਸਸ ਸਕੂਲ ਭੁਲਥ ਪਹਿਲੇ ਸਥਾਨ ਤੇ ਅਤੇ ਸਸਸਸ ਸਕੂਲ ਢਪੱਈ ਦੂਜੇ ਸਥਾਨ ਤੇ ਰਹੇ।

Previous articleਦੰਦੂਪੁਰ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਵਰਦੀਆਂ ਵੰਡੀਆਂ ਗਈਆਂ
Next articleਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ