ਬੋਸਟਨ (ਸਮਾਜ ਵੀਕਲੀ) : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ’ਚ ‘ਬੋਸਟਨ ਸੇਲਿਟਕ ਦੇ ਦਿੱਗਜ਼ ਖਿਡਾਰੀ ਅਤੇ ਕੋਚ ਰਹੇ ਟਾਮੀ ਹੇਨਸ਼ਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 86 ਵਰ੍ਹਿਆਂ ਦੇ ਸਨ। ਹਾਲ ਆਫ਼ ਫੇਮ ’ਚ ਸ਼ਾਮਲ ਹੇਨਸ਼ਾ ਲੱਗਪਗ 60 ਸਾਲ ਐੱਨਬੀਏ ਨਾਲ ਜੁੜੇ ਰਹੇ। ਉਹ ਬਤੌਰ ਖਿਡਾਰੀ ਅਤੇ ਕੋਚ 17 ਸਾਲ ਬੋਸਟਨ ਸੇਲਿਟਕ ਨਾਲ ਜੁੜੇ ਰਹੇ।
ਉਹ ਇੱਕ ਸੰਵਾਦਦਾਤਾ ਵਜੋਂ ਸਰਗਰਮ ਸਨ। ਟੀਮ ਦੇ ਮਾਲਕ ਨੇ ਇੱਕ ਬਿਆਨ ’ਚ ਕਿਹਾ, ਇਹ ਬਹੁਤ ਵੱਡਾ ਨੁਕਸਾਨ ਹੈ। ਪਿਛਲੇ 18 ਸਾਲਾਂ ਤੋਂ ਸਾਡੀ ਟੀਮ ਉਨ੍ਹਾਂ ਦੀ ਸਲਾਹ ਅਤੇ ਨਜ਼ਰੀਏ ’ਤੇ ਭਰੋਸਾ ਕਰ ਰਹੀ ਸੀ। ਐੱਨਬੀਏ ਦੇ ਕਮਿਸ਼ਨਰ ਐਡਮ ਸਿਲਵਰ ਨੇ ਕਿਹਾ ਕਿ ਹੇਨਸ਼ਾ ਉਨ੍ਹਾਂ ਚੋਣਵੇਂ ਲੋਕਾਂ ’ਚ ਸ਼ਾਮਲ ਸਨ, ਜੋ ਖਿਡਾਰੀ ਅਤੇ ਫਿਰ ਕੋਚ ਵਜੋਂ ਹਾਲ ਆਫ਼ ਫ਼ੇਮ ’ਚ ਸ਼ਾਮਲ ਹੋਏ।