ਢਾਕਾ (ਸਮਾਜ ਵੀਕਲੀ) :ਬੀਐੱਸਐਫ ਦੇ ਡੀਜੀ ਰਾਕੇਸ਼ ਅਸਥਾਨਾ ਨੇ ਅੱਜ ਦੱਸਿਆ ਕਿ ਭਾਰਤ ਤੇ ਬੰਗਲਾਦੇਸ਼ ਵਿਚ ਸਰਗਰਮ ਅਪਰਾਧੀਆਂ ਨੇ ਕਰੀਬ 52 ਬੀਐੱਸਐਫ ਦੇ ਜਵਾਨਾਂ ਨੂੰ ਫੱਟੜ ਕੀਤਾ ਹੈ। ਅਸਥਾਨਾ ਨੇ ਕਿਹਾ ਕਿ ਜਵਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਗੋਲੀ ਕੋਈ ਹੋਰ ਬਦਲ ਨਾ ਬਚਣ ਉਤੇ ਹੀ ਚਲਾਈ ਜਾਵੇ। ਬਾਰਡਰ ਗਾਰਡ ਬੰਗਲਾਦੇਸ਼ ਤੇ ਬੀਐੱਸਐਫ ਵਿਚਾਲੇ ਡਾਇਰੈਕਟਰ ਜਨਰਲ ਪੱਧਰ ਦਾ ਸੰਵਾਦ 17 ਸਤੰਬਰ ਤੋਂ ਚੱਲ ਰਿਹਾ ਹੈ। ਇਸ ਵਿਚ ਬੰਗਲਾਦੇਸ਼ ਦੇ 13 ਮੈਂਬਰੀ ਵਫ਼ਦ ਨੇ ਡੀਜੀ ਮੇਜਰ ਜਨਰਲ ਸ਼ਫ਼ੀਨੁਲ ਇਸਲਾਮ ਦੀ ਅਗਵਾਈ ਵਿਚ ਹਿੱਸਾ ਲਿਆ। ਸੰਵਾਦ ਅੱਜ 17 ਨੁਕਤਿਆਂ ਉਤੇ ਸਹਿਮਤੀ ਬਣਨ ਮਗਰੋਂ ਸਮਾਪਤ ਹੋ ਗਿਆ। ਦੋਵਾਂ ਦੇਸ਼ਾਂ ਵਿਚਾਲੇ 4427 ਕਿਲੋਮੀਟਰ ਲੰਮੀ ਸਰਹੱਦ ਹੈ।
HOME ਬਾਰਡਰ ਗਾਰਡ ਬੰਗਲਾਦੇਸ਼ ਤੇ ਬੀਐੱਸਐਫ ਵਿਚਾਲੇ ਡੀਜੀ ਪੱਧਰ ਦੀ ਗੱਲਬਾਤ ਮੁਕੰਮਲ