ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦਾ ਮਿਸਨ ਪੂਰਾ ਕਰਨ ਲਈ ਯਤਨਸ਼ੀਲ਼ ਰਹਾਂਗੇ- ਅਟਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਪਿੰਡ ਮਾਧੋਝੰਡਾ ਵਿੱਚ ਡਾ. ਭੀਮ ਸਵੈ ਸਹਾਈ ਗਰੁੱਪ ਅਤੇ ਡਾਇਮੰਡ ਸਵੈ-ਸਹਾਈ ਗਰੁੱਪ ਦੇ ਸਹਿਯੋਗ ਨਾਲ ਭਾਰਤੀ ਸਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਬਾਬਾ ਸਾਹਿਬ ਦੀ ਯਾਦ ਗਿਰੀ ਲਈ ਕੇਕ ਕੱਟਿਆ ਗਿਆ ਅਤੇ ਮੌਕੇ ਤੇ ਹਾਜਰ ਔਰਤਾਂ ਅਤੇ ਬੱਚਿਆਂ ਨੂੰ ਲੱਡੂ ਵੰਡੇ ਗਏ।ਕੇਕ ਕੱਟਣ ਦੀ ਰਸਮ ਸੰਸਥਾ ਦੀਆਂ ਸਰਗਰਮ ਕਾਰਜ ਕਰਤਾ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਅਦਾ ਕੀਤੀ। ਔਰਤਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਸਾਹਿਬ ਦਾ ਮਿਸਨ ਪੂਰਾ ਕਰਨ ਲਈ ਸੰਸਥਾ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਮਸਲਨ ਸਵੈ ਸਹਾਈ ਗਰੁੱਪਾਂ ਦੇ ਮਾਧਿਅਮ ਰਾਹੀਂ ਪਿੰਡਾਂ ਵਿੱਚ ਔਰਤਾਂ ਨੂੰ ਪੈਰਾਂ ਤੇ ਖੜ੍ਹੇ ਕਰਨ ਲਈ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਅੱਜ ਜੇਕਰ ਔਰਤਾਂ ਮਾਣ ਨਾਲ ਸਿਰ ਉੱਚਾ ਕਰਕੇ ਜੀ ਰਹੀਆਂ ਹਨ ਉਹ ਬਾਬਾ ਸਾਹਿਬ ਦੀ ਬਦੌਲਤ ਹੀ ਹੈ। ਦੱਬੇ ਕੁੱਚਲੇ ਲੋਕਾਂ ਅਤੇ ਔਰਤਾਂ ਨੂੰ ਉਨਾਂ ਦੇ ਹੱਕ ਦਿਵਾਉਣ ਵਿੱਚ ਬਾਬਾ ਸਾਹਿਬ ਦੀ ਵੱਡੀ ਭੂਮਿਕਾ ਹੈ। ਇਸ ਮੌਕੇ ਤੇ ਹਰਪਾਲ ਸਿੰਘ ਦੇਸਲ,ਮਾਸਟਰ ਟ੍ਰੇਨਰ ਮੈਡਮ ਨੇਹਾ ਠਾਕੁਰ,ਮਨਪ੍ਰੀਤ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਕੁਲਵੰਤ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਚਾਹਲ,ਸੁਖਵਿੰਦਰ ਕੌਰ,ਅਮਨਪ੍ਰੀਤ ਕੌਰ, ਸਰਬਜੀਤ ਕੌਰ, ਰੋਜ਼ੀ,ਮਨਪ੍ਰੀਤ ਕੌਰ ਅਰੁਨ ਅਟਵਾਲ ਹਾਜਰ ਸਨ ।