ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਦੇ ਜਨਮ ਦਿਵਸ ਦੇ ਸਬੰਧ ਵਿੱਚ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸੁਸਾਇਟੀ ਬੂਲਪੁਰ ਵੱਲੋਂ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਮਾਸਟਰ ਦੇਸ ਰਾਜ ,ਸੁਖਦੇਵ ਬੂਲਪੁਰੀ, ਸਲਵਿੰਦਰ ਸਿੰਘ, ਕੁਸ਼ਲ ਕੁਮਾਰ, ਸਵਾਮੀ ਰਾਜਪਾਲ ਆਦਿ ਨੇ ਸਾਂਝੇ ਤੌਰ ਤੇ ਕੀਤੀ। ਸਮਾਰੋਹ ਦੌਰਾਨ ਸਭ ਤੋਂ ਪਹਿਲਾਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੀ ਤਸਵੀਰ ਤੇ ਆਏ ਹੋਏ ਮਹਿਮਾਨਾਂ ਨੇ ਸ਼ਰਧਾ ਸੁਮਨ ਅਰਪਿਤ ਕੀਤੇ।
ਸਮਾਰੋਹ ਦੌਰਾਨ ਬੋਲਦਿਆਂ ਹੋਇਆ ਮਾਸਟਰ ਦੇਸ ਰਾਜ ਨੇ ਕਿਹਾ ਕਿ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੇ ਆਪਣੇ ਜੀਵਨ ਦੇ ਸੰਘਰਸ਼ ਦੁਆਰਾ ਜਿੱਥੇ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ । ਉੱਥੇ ਹੀ ਅੱਜ ਉਨ੍ਹਾਂ ਹੱਕਾਂ ਨੂੰ ਬਰਕਰਾਰ ਰੱਖਣ ਲਈ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ । ਸਮੇਂ ਦੀਆਂ ਸਰਕਾਰਾਂ ਨੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਲਈ ਵੱਖ ਵੱਖ ਤਰ੍ਹਾਂ ਦੀਆਂ ਸੰਵਿਧਾਨ ਵਿੱਚ ਸੋਧਾਂ ਕਰਕੇ ਆਪਣੇ ਲਾਭ ਲਈ ਕਈ ਤਰ੍ਹਾਂ ਦੇ ਹੋਰ ਕਾਨੂੰਨ ਬਣਾ ਲਏ। ਜਿਸ ਨਾਲ ਸਮਾਜ ਵਿਚ ਦਲਿਤ ਪਰਿਵਾਰਾਂ ਨੂੰ ਅੱਜ ਵੀ ਦੱਬੇ ਕੁਚਲੇ ਲੋਕ ਹੀ ਸਮਝਿਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੇ ਸੁਪਨੇ ਨੂੰ ਸੱਚ ਕਰਨ ਲਈ ਅੱਜ ਪੂਰਨ ਤੌਰ ਤੇ ਪੜ੍ਹ ਲਿਖ ਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ।
ਇਸ ਦੌਰਾਨ ਸੁਖਦੇਵ ਬੂਲਪੁਰੀ, ਕੌਸ਼ਲ ਕੁਮਾਰ ਤੇ ਸਵਾਮੀ ਰਾਜਪਾਲ ਨੇ ਵੀ ਡਾ ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ । ਸਭ ਨੂੰ ਉਨ੍ਹਾਂ ਦੁਆਰਾ ਪੜ੍ਹੋ ਤੇ ਸੰਘਰਸ਼ ਕਰੋ ਦੇ ਦਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ । ਇਸ ਦੌਰਾਨ ਸਟੇਜ ਸਕੱਤਰ ਦੀ ਭੂੁਮਿਕਾ ਸਲਵਿੰਦਰ ਸਿੰਘ ਨੇ ਬਾਖੂਬੀ ਨਿਭਾਈ । ਇਸ ਮੌਕੇ ਤੇ ਗੁਰਭੇਜ ਸਿੰਘ, ਸੁਖਦੇਵ ਸਿੰਘ ਬੂਲਪੁਰ, ਸਲਵਿੰਦਰ ਸਿੰਘ ,ਚਰਨਜੀਤ ਸਿੰਘ, ਸਰਵਣ ਸਿੰਘ ਚੰਦੀ, ਰਮੇਸ਼ ਸੋਨੂੰ ,ਗੁਰਬਚਨ ਸਿੰਘ, ਠਾਣੇਦਾਰ ਦੀਪ ਕੁਮਾਰ ਬੂਲਪੁਰ, ਰਾਕੇਸ਼ ਕੁਮਾਰ ,ਗੁਰਚਰਨ ਗੋਰਾ, ਹੰਸਰਾਜ, ਸੁਮਨ ਰਾਏ, ਦੇਸ ਰਾਜ, ਸ਼ਿੰਗਾਰਾ ਰਾਮ ,ਸੁਰਿੰਦਰ ਸਿੰਘ ਚੰਦੀ, ਛਿੰਦਰਪਾਲ, ਬਬਲੀ ,ਗੁਰਮੀਤ ਕੌਰ, ਨਵਨੀਤ ਕੌਰ, ਅਮਨਦੀਪ ਕੌਰ, ਮਨਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ।