ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਨਰਿੰਦਰ ਨਹਿਰੂ ਦੀ ਅਗਵਾਈ ਹੇਠ ਅੱਜ ਪਿੰਡ ਡਵਿੱਡਾ ਅਹਿਰਾਣਾ ਵਿਖੇ ਯੂ ਪੀ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਮਨੀਸ਼ਾ ਰੇਪ ਕਾਂਡ ਸਬੰਧੀ ਮੋਦੀ ਦਾ ਪੁਤਲਾ ਫੂਕ ਕੇ ਦਲਿਤ ਭਾਈਚਾਰੇ ਵਲੋਂ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਾਲਮ ਸਰਕਾਰਾਂ ਦੇ ਖਿਲਾਫ਼ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਦੇਸ਼ ਵਿਚ ਮਾਸੂਮ ਬੱਚੀਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ।
ਮਨੀਸ਼ਾ ਰੇਪ ਕਾਂਡ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰਾਂ ਦਲਿਤ ਵਿਰੋਧੀ ਹਨ ਅਤੇ ਇਹ ਸ਼ਰੇਆਮ ਆਪਣੀ ਗੁੰਡਾਗਰਦੀ ਤੇ ਇਹ ਉਤਰ ਆਈਆਂ ਹਨ। ਨਹਿਰੂ ਨੇ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸ਼ਨ ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਏ, ਉਨ•ਾਂ ਦਾ ਪੱਖ ਪੁਰ ਰਹੀਆਂ ਹਨ। ਉਨ•ਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਫਾਂਸੀ ਤੇ ਨਾ ਲਟਕਾਇਆ ਗਿਆ ਤਾਂ ਉਕਤ ਭਾਈਚਾਰੇ ਦੇ ਲੋਕ ਵੱਡਾ ਸੰਘਰਸ਼ ਆਰੰਭਣਗੇ।
ਇਸ ਮੌਕੇ ਜੰਮ ਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਸਮੇਂ ਦੇ ਹਾਕਮਾਂ ਦੇ ਪੁਤਲਾ ਬਣਾ ਕੇ ਅਗਨ ਭੇਟ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹੈਪੀ ਮੇਹਟੀਆਣਾ ਜ਼ਿਲ•ਾ ਪ੍ਰਧਾਨ, ਕਸ਼ਮੀਰ ਮੇਹਟੀਆਣਾ, ਨੰਬਰਦਾਰ ਮੋਹਣ ਸਿੰਘ, ਬਾਬਾ ਸਰਪੰਚ ਮਰਨਾਈਆਂ, ਰਿੰਕੂ ਭਾਟੀਆ, ਪ੍ਰੇਮ ਲਾਲ ਪੰਚ, ਮਹਿੰਦਰ ਪਾਲ, ਤੁਲਸੀ ਪੰਚ, ਕਾਂਤਾ ਬੌਬੀ, ਜਸਪਾਲ ਲਾਲ, ਸੋਨਾ, ਅਮਨਾ, ਸਤਪਾਲ, ਦੀਪਾ, ਬੂਟਾ ਸਿੰਘ, ਗੁਰਜੀਤ ਸੀਣਾ, ਨਿੱਕੀ ਫੁਗਲਾਣਾ, ਸੋਨੂੰ ਮੇਹਟੀਆਣਾ ਸਮੇਤ ਕਈ ਹੋਰ ਹਾਜ਼ਰ ਸਨਉਂ