(ਸਮਾਜ ਵੀਕਲੀ)
ਬਾਬਾ ਸਾਹਿਬ ਅੰਬੇਡਕਰ
ਵਿੱਚ ਗੁਲਾਮੀ ਫਸੇ ਪਏ ਸੀ,
ਗੁਲਾਮੀ ਦੀਆਂ ਜੰਜੀਰਾਂ ਵਿੱਚ ਕਸੇ ਪਏ ਸੀ,
ਇਹਨਾਂ ਵਿਚੋਂ ਕੱਢਣ ਲਈ ,
ਯੋਧਾ ਸੀ ਆਇਆ,
ਜਿਸ ਦਾ ਨਾਮ ਡਾਕਟਰ ਭੀਮ ਰਾਓ ਅੰਬੇਡਕਰ ਸੀ ਪਾਇਆ,
ਦੱਬੇ ਕੁਚਲੇ ਲੋਕਾਂ ਨੂੰ ਕੱਢਣ ਲਈ ਮਸੀਹਾ ਸੀ ਆਇਆ,
ਓਹ ਸੀ ਅੰਤ ਕਰਨ ਵਾਲਾ ,
ਗੰਦੇ ਰੀਤ ਰਵਾਜਾਂ ਦਾ,
ਜਿਸ ਨੇ ਪੜ ਕੇ ਵਿਦਿਆ ,
ਲੋਕਾਂ ਨੂੰ ਰਾਹ ਦਿਖਲਾਇਆ,
ਦੱਬੇ ਕੁਚਲੇ ਲੋਕਾਂ ਨੂੰ ,
ਕੱਢਣ ਲਈ ਮਸੀਹਾ ਸੀ ਆਇਆ,
ਲੈ ਕੇ ਦਿੱਤੇ ਹੱਕ ਬਰਾਬਰੀ ਦੇ,
ਗਰੀਬਾਂ ਤੇ ਮਜ਼ਲੂਮਾਂ ਨੂੰ,
ਓਹਨੇ ਆ ਕੇ ਠੱਲ ਪਾਈ,
ਗੰਦੇ ਕਾਨੂੰਨਾਂ ਨੂੰ,
ਕਰ ਕੇ ਰਾਹ ਪੱਧਰਾ ,
ਓਹਨੇ ਸਭ ਨੂੰ ਬਰਾਬਰ ਬਿਠਾਇਆ,
ਦੱਬੇ ਕੁਚਲੇ ਲੋਕਾਂ ਨੂੰ ਕੱਢਣ ਲਈ ਮਸੀਹਾ ਸੀ ਆਇਆ,
ਕਈ ਡਿਗਰੀਆਂ ਕਰ ਦੇਸ਼ ਦਾ ਨਾਂ ਰੁਸ਼ਨਾਇਆ,
ਲੋਕਾਂ ਨੂੰ ਪੜਾਈ ਦਾ ਸੀ ਪਾਠ ਪੜਾਇਆ,
ਦੱਬੇ ਕੁਚਲੇ ਲੋਕਾਂ ਨੂੰ ਕੱਢਣ ਮਸੀਹਾ ਸੀ ਆਇਆ,
ਤਾਹਨੇ ਮੇਹਣੇ ਸਹਿ ਕੇ,
ਵੱਡੇ ਅਖਵਾਉਣ ਵਾਲਿਆਂ ਦੇ ਵਿੱਚ ਬਹਿ ਕੇ,
ਆਪਣੀ ਜੌਬ ਸੀ ਕੀਤੀ,
ਲੋਕਾਂ ਦੇ ਜੀਵਨ ਲੇਖੇ ਲਾ ਤਾ,
ਪਰਿਵਾਰ ਦੀ ਪਰਵਾਹ ਨਾ ਕੀਤੀ,
ਚੰਗਾ ਦਿਮਾਗੀ ਹੋ ਕੇ ,
ਸੰਵਿਧਾਨ ਬਣਾਇਆ,
ਵੱਡੇ ਕਹਿਲਾਉਣ ਵਾਲਿਆਂ ਨੂੰ ਅਪਣਾ ਲੋਹਾ ਮਨਵਾਇਆ,
ਦੱਬੇ ਕੁਚਲੇ ਲੋਕਾਂ ਨੂੰ ਕੱਢਣ ਲਈ ਮਸੀਹਾ ਸੀ ਆਇਆ,
ਵਾਰ ਵਾਰ ਨੀ ਜੰਮਦੇ ਡਾਕਟਰ ਅੰਬੇਦਕਰ ਵਰਗੇ ਯੋਧੇ,
ਧਰਮਿੰਦਰ ਨੇ ਸਦਾ ਹੀ ਓਹਨਾਂ ਅੱਗੇ ਸੀਸ ਝੁਕਾਇਆ,
ਦੱਬੇ ਕੁਚਲੇ ਲੋਕਾਂ ਨੂੰ ਕੱਢਣ ਲਈ ਮਸੀਹਾ ਸੀ ਆਇਆ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly