ਬਾਬਾ ਲੀਡਰ ਸਿੰਘ ਜੀ ਵਲੋਂ ਅਧਿਆਪਕ ਦਲ ਪੰਜਾਬ ਦਾ ਕੈਲੰਡਰ ਲੋਕ ਅਰਪਿਤ

ਕੈਪਸ਼ਨ:- ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਟਾਹਲੀ ਸਾਹਿਬ ਬਲੇ੍ਹਰਖਾਨਪੁਰ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਅਧਿਆਪਕ ਦਲ ਪੰਜਾਬ ਦਾ ਸਲਾਨਾ ਕੈਲੰਡਰ ਜਾਰੀ ਕਰਦੇ ਹੋਏ।ਉਨ੍ਹਾਂ ਨਾਲ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ,ਲੈਕ: ਰਜੇਸ਼ ਜੌਲੀ ਤੇ ਭਜਨ ਸਿੰਘ ਮਾਨ ਤੇ ਹੋਰ ਆਗੂ।

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਸਕੂਲ਼ਾਂ ਵਿੱਚ ਪੜਾ ਰਹੇ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਵਲੋਂ ਜਥੇਬੰਦੀ ਦਾ ਸਾਲਾਨਾ ਕੈਲੰਡਰ ਜੋ ਹਿੰਦ ਦੀ ਚਾਦਰ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਨੂੰ ਲੋਕ ਅਰਪਿਤ ਕਰਨ ਦੀ ਰਸਮ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਟਾਹਲੀ ਸਾਹਿਬ ਬਲੇ੍ਹਰਖਾਨਪੁਰ ਵਾਲਿਆਂ ਨੇ ਕੀਤੀ।ਇਸ ਮੌਕੇ ਬੋਲਦਿਆਂ ਉਨ੍ਹਾਂ ਅਧਿਆਪਕ ਭਾਈਚਾਰੇ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਉਹ ਸਰਕਾਰ ਵਲੋਂ ਮਿੱਥੇ ਟੀਚਿਆਂ ਨੂੰ ਹੇਠਲੇ ਪੱਧਰ ਤੇ ਸਫਲਤਾਪੂਰਵਕ ਲਾਗੂ ਕਰਨ ਲਈ ਯਤਨ ਕਰਨ।ਉਨ੍ਹਾਂ ਅਧਿਆਪਕਾਂ ਦੇ ਹੱਕਾਂ ਤੇ ਅਧਿਕਾਰਾਂ ਲਈ ਅਧਿਆਪਕ ਦਲ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂੱਚੀ ਮਾਨਵਤਾ ਤੇ ਜਥੇਬੰਦੀ ਦੀ ਚੜਦੀ ਕਲਾ ਲਈ ਅਰਦਾਸ ਕੀਤੀ।

ਅਧਿਆਪਕ ਦਲ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਤੇ ਮਨਜਿੰਦਰ ਸਿੰਘ ਧੰਜੂ ਦੀ ਅਗਵਾਈ ਵਿੱਚ ਹੋਏ ਸੰਖੇਪ ਜਿਹੇ ਸਮਾਗਮ ਵਿੱਚ ਬਾਬਾ ਲੀਡਰ ਸਿੰਘ ਜੀ ਨੂੰ ਅਧਿਆਪਕ ਦਲ ਦੇ ਆਗੂਆਂ ਨੇ ਗੁਰੁ ਦੀ ਬਖਸ਼ਿਸ ਸਿਰੋਪਾ ਤੇ ਬੁੱਕਾ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਲੈਕ ਰਜੇਸ਼ ਜੋਲੀ, ਭਜਨ ਸਿੰਘ ਮਾਨ, ਗੁਰਮੀਤ ਸਿੰਘ ਖਾਲਸਾ, ਡਾ: ਅਰਵਿੰਦਰ ਸਿੰਘ ਭਰੋਤ, ਜਤਿੰਦਰ ਸਿੰਘ ਸ਼ੈਲੀ, ਕਮਲਜੀਤ ਸਿੰਘ ਮੇਜਰਵਾਲ,ਜਸਵਿੰਦਰ ਸਿੰਘ ਗਿੱਲ, ਮੁਖਤਿਆਰ ਲਾਲ, ਜਗਜੀਤ ਸਿੰਘ ਮਿਰਜਾਪੁਰ, ਅਮਰੀਕ ਸਿੰਘ ਰੰਧਾਵਾ, ਸੁਰਿੰਦਰ ਕੁਮਾਰ,ਵਿਸ਼ਾਲ ਭੱਲਾ, ਅਮਨਦੀਪ ਸਿੰਘ ਵੱਲਣੀ, ਗੁਰਦੇਵ ਸਿੰਘ, ਮਨਦੀਪ ਸਿੰਘ ਫੱਤੂਢੀਗਾਂ, ਰੋਸ਼ਨ ਲਾਲ, ਸਤੀਸ਼ ਕੁਮਾਰ ਟਿੱਬਾ ਆਦਿ ਹਾਜਰ ਸਨ।

Previous article‘ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ’ ਗੀਤ ਲਿਖਣ ਵਾਲਾ ਪ੍ਰਸਿੱਧ ਗੀਤਕਾਰ ‘ਮੀਤ ਮਾਜਰੀ’ ਨਹੀਂ ਰਿਹਾ
Next articleਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਜਲਾ ਕੇ ਜਤਾਇਆ ਰੋਸ਼