ਬਾਬਾ ਨਾਨਕ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਸੇਵਾ ਦਾ ਬਖਸ਼ਦਾ ਰਹੀ , ਬਲ ਬਾਬਾ ਨਾਨਕਾ,
ਕੱਢ ਦਾ ਰਹੀ ਔਕੜਾਂ ਦੇ , ਹੱਲ ਬਾਬਾ ਨਾਨਕਾ।

ਦੁੱਖ – ਸੁੱਖ ਦੀ ਘੜੀ ਵਿੱਚ ਯਾਦ ਮੈ ਰੱਖਾ ,
ਮੇਰੀ ਝੋਲੀ ਪਾਵੀ ਸਬਰ ਦਾ,ਫਲ ਬਾਬਾ ਨਾਨਕਾ।

ਦੁਨੀਆ ਭੈੜੀ ਖਿੱਚਦੀ ਰਹਿੰਦੀ ਲੱਤਾ ਸਾਡੀਆਂ,
ਤੇਰਾ ਸਹਾਰਾ, ਨਾਲ ਰਹੀ ਅੱਜ ਤੇ ,ਕੱਲ ਬਾਬਾ ਨਾਨਕਾ।

ਗਲਤੀਆਂ ਕਰਦੇ ਅਸੀ ਧੀਆ – ਪੁੱਤਰ ਤੁਹਾਡੇ,
ਬਖਸ਼ਦਾ ਰਹੀ ਸਾਨੂੰ ਪਲ – ਪਲ ਬਾਬਾ ਨਾਨਕਾ।

ਦੁਨੀਆ ਭਟਕੀ ਫਿਰਦੀ ਏ ਕਰਮ – ਧਰਮ ਤੋ,
ਜਬਰ – ਜੁਲਮ ਤੇ ਆਕੇ ਪਾਵੀ, ਠੱਲ ਬਾਬਾ ਨਾਨਕਾ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ, ਸੰਗਰੂਰ
98555-29111

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ ’ਚ ਸ਼ਹੀਦ ਹੋਏ ਜਵਾਨਾ ਦਾ ਸਸਕਾਰ
Next articleਮੁੱਖ ਮੰਤਰੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਲਈ ਵਿਧਾਇਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਸੁਵਿਧਾ ਕੈਂਪ ਲਾਉਣ ਲਈ ਆਖਿਆ