‘ਗੁਫ਼ਾ ਤੇਰੀ ਦੇ ਗੇੜੇ’ ਦਾ ਵੀ ਪੋਸਟਰ ਰਿਲੀਜ਼
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਜੈ ਜੋਗੀ ਮਿਊਜਿਕ ਅਤੇ ਰਣਧੀਰ ਰਾਜੂ ਦੀ ਪੇਸ਼ਕਸ਼ ਟਰੈਕ ‘ਬਾਬਾ ਜੀ ਤੇਰੇ ਝੰਡਿਆਂ ਦੀ’ ਨੂੰ ਸੰਗਤਾਂ ਵਲੋਂ ਦਿਲ ਖੋਲ੍ਹ ਕੇ ਪਿਆਰ ਦਿੱਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਪ੍ਰਿਥੀ ਸੀਲੋਂ ਅਤੇ ਤਾਜ਼ ਨਗੀਨਾ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਡੀ ਜੇ ਡਸਟਰ ਦਾ ਹੈ ਅਤੇ ਇਸ ਦੇ ਲੇਖਕ ਜੋਰਾ ਢੱਕੋਵਾਲੀਆ ਹਨ। ਪੀ ਐਸ ਮੀਡੀਆ ਨੇ ਇਸ ਦਾ ਸ਼ਾਨਦਾਰ ਵੀਡੀਓ ਸੰਗਤਾਂ ਲਈ ਤਿਆਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਾਲ ਹੀ ਵਿਚ ‘ਗੁਫਾ ਤੇਰੀ ਗੇੜੇ’ ਭਜਨ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਨੂੰ ਆਪਣੀ ਖੂੁਬਸੂੁਰਤ ਅਵਾਜ਼ ਵਿਚ ਤਾਜ਼ ਨਗੀਨਾਂ ਨੇ ਗਾਇਆ ਅਤੇ ਲਿਖਿਆ ਹੈ। ਤਾਜ਼ ਨਗੀਨਾ ਇਸ ਟਰੈਕ ਲਈ ਅਮਨ ਲੋਹਟ, ਰਣਧੀਰ ਰਾਜੂ, ਪੀ ਐਸ ਮੀਡੀਆ, ਪ੍ਰਿਥੀ ਸੀਲੋਂ, ਸਾਬੀ, ਵਿੱਕਾ ਸੀਲੋਂ, ਗੁਰਮੀਤ ਚੱਬੇਵਾਲ ਸਮੇਤ ਕਈ ਸਹਿਯੋਗੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ।