ਬਾਬਾ ਇਲਤੀ

Dr. Budhh Singh Nilon

(ਸਮਾਜ ਵੀਕਲੀ)

ਦੋਵੇਂ ਹੱਥੀ ਫੜਕੇ ਝੰਡੀ,
ਚੋਰਾਂ ਨੈਂ ਹੈ ਖੋਲੀ ਮੰਡੀ।

ਮੈਥੋਂ ਲੈਕੇ ਮੈਨੂੰ ਦੇ ਦਿਉ,
ਸਨਮਾਨਾਂ ਦੀ ਕਰਦੇ ਵੰਡੀ।

ਕੱਚੇ ਲੇਖਕ ਅੱਗੇ ਹੋਇਉ,
ਪੱਕੇ ਦੀ ਕਰ ਕਰਕੇ ਭੰਡੀ ।

ਕੁਝ ਕਵਿਤਾਵਾਂ ਵੇਚਣ ਬੈਠੇ,
ਹੀਰਾ ਮੰਡੀ ਦੀ ਜਿਉ ਰੰਡੀ ।

ਝੋਲੀ ਚੁੱਕ ਨੇ ਘੁੰਮਦੇ ਫਿਰਦੇ,
ਪਿੰਡ ਪਿੰਡ ਤੇ ਡੰਡੀ ਡੰਡੀ।

ਦੇਖੋ ਜਨਤਾ ਕਦੋਂ ਹੈ ਕਰਦੀ,
ਇਹ ਚੋਰਾਂ ਦੀ ਫੜਕੇ ਫੰਡੀ।

ਮਾਣ ਲੈ ਬਾਬਾ ਮੌਜ ਬਹਾਰਾਂ,
ਇਹ ਕੁਲਫੀ ਨਾ ਰਹਿੰਣੀ ਠੰਡੀ।

ਉਹ ਕਦੇ ਵੀ ਮਾਰ ਨੀ ਖਾਂਦੀ,
ਜਿਹੜੀ ਹੋਵੇ ਉਸਤਾਦ ਦੀ ਚੰਡੀ।

ਸ਼ਰਮ ਜਿਹਨਾਂ ਨੇ ਗੀਜੇ ਪਾਈ,
ਉਨ੍ਹਾਂ ਦੀ ਕਰ ਲੋ ਜੋ ਮਰਜ਼ੀ ਭੰਡੀ।

ਬਾਬਾ ਤੇਰੀ ਪੀਪਣੀਂ ਕਿਸ ਨੇ ਸੁਨਣੀ,
ਇੱਥੇ ਬਣੀ ਪਈ ਐ ਮੱਛੀ ਮੰਡੀ।

ਬੁੱਧ ਸਿੰਘ ਨੀਲੋਂ
+91 94643 70823

Previous articleਨੰਬਰਦਾਰ ਰਣਜੀਤ ਸਿੰਘ ਗਿੱਲ ਨਹੀਂ ਰਹੇ ਅੰਤਿਮ ਅਰਦਾਸ ਅੱਜ
Next articleਦਿਉਰਾ ਵੇ ਮੈਨੂੰ ਕਹਿਣ ਕੁੜੀਆਂ….!!!!