(ਸਮਾਜ ਵੀਕਲੀ)
ਉਹ
ਰੋਜ਼ ਹੀ
ਮੈਨੂੰ ਦੇਖ
ਮੁਸਕਰਾਉਂਦਾ, ਉਛਲਦਾ
ਹੱਥ ਚੁੰਮਦਾ ਤੇ ਫਿਰ
ਕਲਾਵੇ ‘ਚ ਲੈ ਲੈਂਦਾ
ਅਜ ਉਹ
ਮੈਨੂੰ ਦੇਖ ਤ੍ਭਕਿਆ
ਤੇ ਦੌੜ ਗਿਆ
ਅੱਜ ਮੇਰੇ ਹੱਥ ਚ
ਫੁੱਲ ਨਹੀਂ ਕਿਤਾਬ ਸੀ..
ਭਾਵੇਂ
ਮੇਰਾ ਕਰੀਬੀ
ਕਵੀ ,ਨੇਤਾ
ਅਤੇ ਯੋਧਾ ਹੈ—
ਉਹ ਪੜ ਨਹੀਂ ਸਕਦਾ
ਨੈਣਾਂ ਦੀ ਭਾਸ਼ਾ
ਮੈਂ ਉਸ ਨੂੰ
ਕਿਤਾਬ ਵੀ ਭੇਂਟ ਕਰਨ ਆਇਆ ਸੀ
ਮੁੱਠ ਭਰ ਸੂਲਾਂ ਵੀ…
ਕੁਲਦੀਪ ਚਿਰਾਗ਼