(ਸਮਾਜ ਵੀਕਲੀ)
ਫ਼ੋਟੋ ਦੇਖ ਕੇ,
ਗ਼ਰੀਬੀ ਦੀ,
ਜੋ ਲਿਖਣ ਦਾ,
ਮਜ਼ਾ ਆਉਂਦੈ।
ਪਰ ਗ਼ਰੀਬੀ,
ਹੰਢਾਈ ਨਹੀਂ।
ਸਿਗਰਟ,
ਲਗਾ ਕੇ,
ਜੋ ਸੋਚਣ ਦਾ,
ਦੋ ਮਜ਼ਾ ਆਉਂਦੈ,
ਪਰ ਸੋਚ,
ਅਪਣਾਈ ਨਹੀਂ।
ਘੁਮੰਤਰੀ,
ਬਣਕੇ,
ਧਾਰਮਿਕ,
ਸਥਾਨ ‘ਤੇ,
ਮੱਥਾ ਟੇਕਣ ਦਾ,
ਦੋ ਮਜ਼ਾ ਆਉਂਦੈ,
ਪਰ,
ਆਸਤਿਕ ਨਹੀਂ।
ਰਾਜਨੀਤਕ,
ਬੰਦਿਆਂ ਦੀ,
ਚੁਗਲੀ ਕਰਕੇ,
ਜੋ ਮਜ਼ਾ ਆਉਂਦੈ,
ਪਰ,
ਰਾਜਨੀਤਕ ਨਹੀਂ।
ਦਾਰੂ ਦੇ,
ਦੌਰ ਦੀ,
ਚੁਸਕੀ ਲੈ ਕੇ,
ਜੋ ਲਿਖਣ ਦਾ,
ਮਜ਼ਾ ਆਉਂਦੈ,
ਪਰ,
ਸ਼ਰਾਬੀ ਨਹੀਂ।
ਜਸਪਾਲ ਜੱਸੀ
ਬਠਿੰਡਾ
ਸੰਪਰਕ ਨੰਬਰ-9463321125
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly