ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਰੀਲੀ ਸੁਰ ਦੀ ਮਲਿਕਾ ਗਾਇਕਾ ਗਾਇਕ ਪ੍ਰੇਮ ਲਤਾ ਆਪਣੇ ਨਵੇਂ ਆ ਰਹੇ ਟਰੈਕ ‘ਬਹੁਜਨ ਹੀਰੇ’ ਨਾਲ ਸਮੁੱਚੀਆਂ ਮਿਸ਼ਨਰੀ ਸੰਗਤਾਂ ਦੇ ਰੂ-ਬ-ਰੂ ਹੋ ਰਹੀ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਤਾਜ਼ ਇੰਟਰਟੇਨਮੈਂਟ ਦੇ ਪ੍ਰੋਡਿਊਸਰ ਰੱਤੂ ਰੰਧਾਵਾ ਨੇ ਦੱਸਿਆ ਕਿ ਗਾਇਕਾ ਪ੍ਰੇਮ ਲਤਾ ਇਸ ਤੋਂ ਪਹਿਲਾਂ ਦਰਜ਼ਨਾਂ ਮਿਸ਼ਨਰੀ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕੀ ਹੈ। ਬਹੁਜਨ ਹੀਰੇ’ ਟਰੈਕ ਦੇ ਲੇਖਕ ਅਸ਼ੋਕ ਸੂੰਡ ਹਨ ਅਤੇ ਇਸ ਨੂੰ ਤਾਜ਼ ਇੰਟਰਟੇਨਮੈਂਟ ਨੇ ਲਾਂਚ ਕੀਤਾ ਹੈ। ਬਾਬਾ ਕਮਲ ਵਲੋਂ ਇਸ ਸ਼ਾਨਦਾਰ ਵੀਡੀਓ ਬਣਾਇਆ ਗਿਆ ਹੈ ਅਤੇ ਸੰਗੀਤਕ ਸੁਰਾਂ ਵਿਚ ਸੰਗੀਤਕਾਰ ਕੁਲਜੀਤ ਨੇ ਪਰੋਇਆ ਹੈ। ਇਸ ਟਰੈਕ ਦਾ ਪੋਸਟਰ ਗੁਰੂ ਨਾਨਕ ਨਗਰੀ ਚਹੇੜੂ ਵਿਖੇ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਰਿਲੀਜ਼ ਕੀਤਾ ਗਿਆ।