(ਸਮਾਜ ਵੀਕਲੀ)
ਹੋਰ ਕਿੰਨੇ ਕੁ ਘਰਾਂ ਨੂੰ ਕਰੇਗੀ ਤਬਾਹ
ਮਾਪਿਆਂ ਦੇ ਬਲਦੇ ਚਿਰਾਗਾਂ ਨੂੰ ਤੂੰ ਦਿੱਤਾ ਏ ਬੁਝਾ
ਚੜੵਦੀ ਜਵਾਨੀ ਤਾਂ ਕੀ,ਨਿੱਕੇ ਬੱਚੇ ਵੀ ਤੇਰੀ ਲਪੇਟ ‘ਚ ਗਏ ਨੇ ਆ
ਥੌੜਾ ਥੰਮ ਜਾ ਤੇ ਹੋਰ ਨਾ ਕਹਿਰ ਢਾਹ
ਬਸ ਕਰ ਨੀ ਨਸ਼ੇ ਦੀ ਹਵਾਏ
ਹੋਰ ਕਿੰਨੇ ਕੁ ਘਰਾਂ ਨੂੰ ਕਰੇਗੀ ਤਬਾਹ
ਹੱਸਦੇ ਚਿਹਰੇ ਗਏ ਨੇ ਮੁਰਝਾ
ਅੱਖਾਂ ਦੀ ਚਮਕ ਵੀ ਫਿੱਕੀ ਦਿੱਤੀ ਐ ਤੂੰ ਪਾ
ਹੁਣ ਤਾਂ ਪੂਰੇ ਸਰੀਰ ‘ਚ ਵੀ ਕਮਜ਼ੋਰੀ ਗਈ ਏ ਆ
ਤੇਰੇ ਅੱਗੇ ਗੁਜ਼ਾਰਿਸ਼ ਥੋੜਾ ਤਰਸ ਤਾਂ ਖਾ
ਬਸ ਕਰ ਨੀ ਨਸ਼ੇ ਦੀ ਹਵਾਏ
ਹੋਰ ਕਿੰਨੇ ਕੁ ਘਰਾਂ ਨੂੰ ਕਰੇਗੀ ਤਬਾਹ
ਮੇਰੇ ਰੰਗਲੇ ਪੰਜਾਬ ਨੂੰ ਕਰ ਦਿੱਤਾ ਏ ਖੋਖਲਾ
ਚਾਰੇ ਪਾਸੇ ਤੇਰਾ ਹੀ ਹੋ ਗਿਆ ਏ ਬੋਲ-ਬਾਲਾ
‘ਪ੍ਦੀਪ’ ਤੈਨੂੰ ਇਹੋ ਕਹਿ ਰਹੀ ਆ
ਸਾਡੇ ਵਡੇਰਿਆਂ ਨੂੰ ਇੰਝ ਹੋਰ ਨਾ ਰੁਲਾ
ਬਸ ਕਰ ਨੀ ਨਸ਼ੇ ਦੀ ਹਵਾਏ
ਹੋਰ ਕਿੰਨੇ ਕੁ ਘਰਾਂ ਨੂੰ ਕਰੇਗੀ ਤਬਾਹ
ਪ੍ਰਦੀਪ ਕੌਰ ਅਡੋਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly