ਅੱਪਰਾ, (ਸਮਾਜ ਵੀਕਲੀ)- ਬਹੁਜਨ ਸਮਾਜ ਪਾਰਟੀ ਯੂਨਿਟ ਅੱਪਰਾ ਵਲੋਂ ਖੇਤੀ ਆਰਡੀਨੈਂਸਾਂ ਤੇ 64 ਕਰੋੜ ਦੇ ਪੋਸਟ-ਮੈਟ੍ਰਿਕ ਸਕਾਲਸ਼ਿਪ ਘਪਲੇ ਦੇ ਸੰਬੰਧ ‘ਚ ਅੱਪਰਾ ਦੇ ਮੇਨ ਬਜ਼ਾਰ ‘ਚ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅੱਪਰਾ ਤੇ ਆਸ-ਪਾਸ ਦੇ ਪਿੰਡ ਵਾਸੀਆਂ ਨੇ ਬੰਦ ਨੂੰ ਭਰਪੂਰ ਸਹਿਯੋਗ ਦਿੰਦੇ ਹੋਏ ਲਗਭਗ ਸਾਰੀਆਂ ਹੀ ਦੁਕਾਨਾਂ ਨੂੰ ਬੰਦ ਰੱਖ ਕੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ।
ਇਸ ਮੌਕੇ ਗੁਰਨੇਕ ਲਾਲ ਗੜ•ੀ, ਤਿਲਕ ਰਾਜ ਅੱਪਰਾ, ਅਵਿਨਾਸ਼ ਅੱਪਰਾ, ਪ੍ਰਸ਼ੋਤਮ ਸ਼ੋਤਾ, ਧਰਮਪਾਲ ਛੋਕਰਾਂ, ਬਲਵਿੰਦਰ ਸ਼ੀਰਾ, ਦੇਸ ਰਾਜ ਰਾਜੂ, ਵਿਨੈ ਅੱਪਰਾ, ਆਜ਼ਾਦ ਸਮਰਾੜੀ, ਬਲਵੀਰ ਪੰਚ, ਗਿਆਨ ਚੰਦ ਛੋਕਰਾਂ, ਬਲਵੀਰ ਰਾਮ, ਲੱਕੀ ਗੜੀ, ਪਵਨ ਕੁਮਾਰ, ਦਵਿੰਦਰ ਅੱਪਰਾ, ਰਾਣਾ ਮਜਾਰਾ, ਤੀਰਥ ਚੱਕ ਸਾਹਬੂ, ਕਮਲ ਚੱਕ ਸਾਹਬੂ, ਸਨੀ ਸੋਨਕਰ, ਹੈਪੀ ਅੱਪਰਾ, ਗੁੱਡੂ, ਬਿੰਦਰ, ਧਰਮਿੰਦਰ ਮਸਾਣੀ, ਚਰਨਜੀਤ ਛੋਕਰਾਂ ਤੇ ਹੋਰ ਬਸਪਾ ਆਗੂ ਹਾਜ਼ਰ ਸਨ।