ਅੱਪਰਾ, ਸਮਾਜ ਵੀਕਲੀ- ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਕਮਲ ਕੁਮਾਰ ਚੱਕ ਸਾਹਬੂ ਬਸਪਾ ਆਗੂ ਤੇ ਉੱਘੇ ਸਮਾਜ ਸੇਵਕ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਹਾਈ ਕਮਾਂਡ ਵਲੋਂ ਸ੍ਰੋਮਣੀ ਅਕਾਲੀ ਦਲ (ਬ) ਨਾਲ ਕੀਤਾ ਗਿਆ ਪੰਜਾਬ ਦੀਆਂ ਵਿਧਾਨ ਸਭਾ ਨੂੰ ਲੈ ਕੇ ਸਮਝੌਤਾ ਪੰਜਾਬ ਦੇ ਦਲਿਤ ਸਮਾਜ ਦੇ ਹਿੱਤ ’ਚ ਹੈ। ਉਨਾਂ ਕਿਹਾ ਕਿ ਰਜਵਾੜਸ਼ਾਹੀ ਤੇ ਪੂੰਜੀਪਤੀ ਸਰਕਾਰਾਂ ਨੇ ਹਮੇਸ਼ਾਂ ਹੀ ਪੰਜਾਬ ਦੇ ਦਲਿਤ ਸਮਾਜ ਦਾ ਸ਼ੋਸ਼ਣ ਕੀਤਾ ਹੈ।
ਖੇਤਰੀ ਪਾਰਟੀ ਅਕਾਲੀ ਦਲ ਨਾਲ ਸਮਝੌਤਾ ਕਰਕੇ ਬਸਪਾ ਆਉਣ ਵਾਲੇ ਸਮੇਂ ’ਚ ਆਪਣੇ ਵਿਧਾਇਕ ਚੁਣ ਕੇ ਵਿਧਾਨ ਸਭਾ ’ਚ ਭੇਜੇਗੀ, ਜੋ ਕਿ ਦਲਿਤ ਸਮਾਜ ਦੀ ਗੱਲ ਵਿਧਾਨ ਸਭਾ ’ਚ ਰੱਖਣਗੇ। ਇਸ ਮੌਕੇ ਉਨਾਂ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਤੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly