(ਸਮਾਜ ਵੀਕਲੀ)
ਕਾਲੇ ਰੰਗ ਦਾ ਮੇਰਾ ਬਸਤਾ ,
ਨਾ ਇਹ ਮਹਿੰਗਾ ਨਾ ਇਹ ਸਸਤਾ ।
ਸ਼ਹਿਰ ਜਾਕੇ ਆਏ ਨੇ,
ਪਾਪਾ ਜੀ ਲਿਆਏ ਨੇ।
ਕਿਤਾਬਾਂ ਦੇ ਨਾਲ ਹਰ ਪਲ ਭਰਿਆ,
ਸਦਾ ਹੀ ਸੁੱਚੀ ਥਾਂ ਤੇ ਧਰਿਆ।
ਕਿੰਨਾਂ ਸੋਹਣਾ ਲੱਗੇ ਸਭ ਨੂੰ,
ਹੁੰਦਾ ਹੈ ਜਦੋਂ ਮੋਢੇ ਧਰਿਆ।
ਕਾਰੀਗਰਾਂ ਨੇ ਖੂਬ ਸਜਾਇਆ,
ਹੁੰਦਾ ਹੈ ਜਿਵੇਂ ਜਾਦੂ ਕਰਿਆ।
ਰੰਗ ਬਰੰਗੇ ਬਟਨ ਏ ਇਸਦੇ,
ਜੇਬਾਂ ਵਿੱਚ ਸਮਾਨ ਹੈ ਭਰਿਆ ।
ਤਣੀਆਂ ਦੋ ਜੋ ਮੋਢੇ ਪਾਵਾਂ,
ਵੱਡੀ ਤਣੀ ਇਹਨੂੰ ਵੱਡਾ ਕਰਿਆ।
ਤਰਾਂ- ਤਰਾਂ ਦੀਆਂ ਜਿੱਪਾਂ ਜੇਬਾਂ,
ਜਿਨਾਂ ਇਸਨੂੰ ਸੋਹਣਾ ਕਰਿਆ।
ਹਰ ਪਲ ਇਸਦੀ ਕਰਾਂ ਸੰਭਾਲ ,
ਕਦੇ ਨਾ ਇਸਨੂੰ ਮੈਲਾ ਕਰਿਆ ।
ਸੰਦੀਪ ਇਹ ਬਸਤਾ ਗਿਆਨ ਖਾਨ,
ਬਸਤਾ ਮੇਰੀ ਜਿੰਦ ਤੇ ਜਾਨ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017